ਗੁੜਗਾਓਂ— ਸ਼ੀਤਲਾ ਮਾਤਾ ਮੰਦਰ ਖੇਤਰ ‘ਚ ਇਕ ਕਿਲੋਮੀਟਰ ਦੇ ਦਾਇਰੇ ‘ਚ ਮਾਸ ਅਤੇ ਸ਼ਰਾਬ ਦੀ ਵਿਕਰੀ ‘ਤੇ ਰੋਕ ਲਗਾਉਣ ਦੀ ਮੰਗ ‘ਤੇ ਸੰਯੁਕਤ ਹਿੰਦੂ ਸੰਘਰਸ਼ ਕਮੇਟੀ ਦੇ ਕੁਝ ਸੰਗਠਨਾਂ ਨੇ ਡੀ.ਸੀ.ਨਾਲ ਮੁਲਾਕਾਤ ਕੀਤੀ। ਸੰਗਠਨ ਦੇ ਮੈਂਬਰਾਂ ਨੇ ਡੀ.ਸੀ. ਵਿਨੈ ਕੁਮਾਰ ਸਿੰਘ ਦੇ ਸਾਹਮਣੇ ਨਵਰਾਤਿਆਂ ਦੌਰਾਨ ਸ਼ਹਿਰ ‘ਚ ਮਾਸ ਦੀ ਵਿਕਰੀ ‘ਤੇ ਰੋਕ ਲਗਾਉਣ ਦੀ ਮੰਗ ਰੱਖੀ। ਇਸ ‘ਤੇ ਡੀ.ਸੀ. ਨੇ ਭਰੋਸਾ ਦਿੱਤਾ ਕਿ ਜੋ ਵੀ ਕਾਨੂੰਨੀ ਦਾਇਰੇ ‘ਚ ਹੋਵੇਗਾ, ਉਹ ਕੰਮ ਕੀਤਾ ਜਾਵੇਗਾ। ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਵਰਾਤਿਆਂ ‘ਚ ਮਾਸ ਦੀਆਂ ਦੁਕਾਨਾਂ ਨੂੰ ਬੰਦ ਨਹੀਂ ਕਰਵਾਇਆ ਗਿਆ ਤਾਂ ਉਹ ਦੁਕਾਨਾਂ ਨੂੰ ਬੰਦ ਕਰਵਾਉਣਗੇ ਅਤੇ ਇਸ ਦੌਰਾਨ ਕੁਝ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਦਾਰੀ ਪ੍ਰਸ਼ਾਸਨ ਦੀ ਹੋਵੇਗੀ।
ਨਵਰਾਤਿਆਂ ਦੌਰਾਨ ਮਾਸ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਨੂੰ ਲੈ ਕੇ ਹਿੰਦੂ ਸੰਗਠਨ ਸਰਗਰਮ ਹੋ ਗਏ ਹਨ। ਹਰ ਸਾਲ ਇਸ ਤਰ੍ਹਾਂ ਦੀ ਮੰਗ ਕੀਤੀ ਜਾਂਦੀ ਹੈ, ਜਿਸ ਨਾਲ ਕਈ ਵਾਰ ਸ਼ਹਿਰ ਦਾ ਮਾਹੌਲ ਵੀ ਖਰਾਬ ਹੋਣ ਦਾ ਡਰ ਲੱਗਦਾ ਹੈ। 2017 ‘ਚ ਸ਼ਿਵ ਸੈਨਿਕਾਂ ਨੇ ਨਵਰਾਤਿਆਂ ਦੌਰਾਨ ਸੈਂਕੜਿਆਂ ਮੀਟ ਦੀਆਂ ਦੀ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਸੀ। ਇਸ ਵਾਰ ਫਿਰ ਹਿੰਦੂ ਸੰਗਠਨਾਂ ਨੇ ਨਵਰਾਤੇ ‘ਚ ਮਾਸ ਦੀ ਵਿਕਰੀ ‘ਤੇ ਰੋਕ ਲਗਾਏ ਜਾਣ ਦੀ ਮੰਗ ਪ੍ਰਸ਼ਾਸਨ ਤੋਂ ਕੀਤੀ ਹੈ। ਸੰਯੁਕਤ ਹਿੰਦੂ ਸੰਘਰਸ਼ ਕਮੇਟੀ ਗੁੜਗਾਓਂ ਦੇ ਰਾਸ਼ਟਰੀ ਇੰਚਾਰਜ਼ ਰਾਜੀਵ ਮਿੱਤਲ ਨੇ ਕਿਹਾ ਕਿ ਜ਼ਿਲੇ ‘ਚ 129 ਦੁਕਾਨਾਂ ਨੇ ਮਾਸ ਦੀ ਵਿਕਰੀ ਲਈ ਲਾਇਸੈਂਸ ਲਿਆ ਹੈ ਜਦਕਿ ਕਰੀਬ 20 ਹਜ਼ਾਰ ਤੋਂ ਜ਼ਿਆਦਾ ਦੁਕਾਨਾਂ ਸ਼ਰੇਆਮ ਗੈਰ-ਕਾਨੂੰਨੀ ਰੂਪ ਨਾਲ ਮਾਸ ਨੂੰ ਵੇਚਿਆ ਜਾ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹਾਲ ਹੀ ‘ਚ ਸੀਲ ਕੁਝ ਦੁਕਾਨਾਂ ਤੋਂ ਮਾਸ ਦੀ ਵਿਕਰੀ ਕੀਤੀ ਜਾ ਰਹੀ ਹੈ।