ਪੰਜਾਬ ਦੇ ਰਾਜਪਾਲ ਨੇ ਨਸ਼ਾ ਵਿਰੋਧੀ ਰੈਲੀ ਨੂੰ ਦਿਖਾਈ ਹਰੀ ਝੰਡੀ

ਚੰਡੀਗੜ – ਨਸ਼ੇ ਦੀ ਬੁਰਾਈ ਨੂੰ ਪੰਜਾਬ ਦੇ ਜਵਾਨਾਂ ਦੀ ਸਹਾਇਤਾ ਅਤੇ ਸ਼ਮੂਲਿਅਤ ਤੋਂ ਬਿਨਾਂ ਜੜਾਂ ਤੋਂ ਖਤਮ ਕਰਨਾ ਅਸੰਭਵ ਹੈ। ਨਸ਼ਾ ਵਿਰੋਧੀ ਅਭਿਆਨ ਨੂੰ ਮਜ਼ਬੂਤ ਕਰਨ ਦੇ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਹਿੱਸੇਦਾਰੀ ਜਰੂਰੀ ਹੈ। ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਨੇੜੇ, ਚੰਡੀਗੜ ਦੇ ਵਿਦਿਆਰਥੀਆਂ, ਸਟਾਫ ਅਤੇ ਮੈਨੇਜਮੈਂਟ, ਨੇ ਇਸ ਖੇਤਰ ਵਿੱਚ ਪ੍ਰਸ਼ੰਸਾਯੋਗ ਕੰਮ ਕੀਤਾ ਹੈ।
ਇਹ ਸ਼ਬਦ ਪੰਜਾਬ ਦੇ ਮਾਣਯੋਗ ਰਾਜਪਾਲ, ਸ਼੍ਰੀ ਵੀ.ਪੀ.ਸਿੰਘ ਬਦਨੌਰ ਨੇ ਅੱਜ Êਪੰਜਾਬ ਰਾਜ ਭਵਨ, ਸੈਕਟਰ-6, ਚੰਡੀਗੜ ਵਿੱਚ ਆਰੀਅਨਜ਼ ਗਰੁੱਪ ਵੱਲੋਂ ਆਯੋਜਿਤ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ”ਰਨ ਫਾਰ ਏ ਕਾਜ਼” ਨੂੰ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਕਹੇ। ਇੰਜਨੀਅਰਿੰਗ, ਲਾਅ, ਐਗਰੀਕਲਚਰ, ਫਾਰਮੇਸੀ, ਅੇਜੁਕੇਸ਼ਨ, ਨਰਸਿੰਗ, ਮੈਨੇਜਮੈਂਟ, ਪੋਲੀਟੈਕਨਿਕ ਆਦਿ ਦੇ ਹਜਾਰਾਂ ਵਿਦਿਆਰਥੀਅ’ ਨੇ ਇਸ ਛੋਟੀ ਜਿਹੀ ਦੌੜ ਵਿੱਚ ਹਿੱਸਾ ਲਿਆ।
ਸ਼੍ਰੀ ਮਦਨ ਲਾਲ ਜਲਾਲਪੁਰ, ਐਮਐਲਏ, ਘਨੌਰ; ਇਸ ਮੌਕੇ ਤੇ ਗੈਸਟ ਆਫ ਔਨਰ ਸਨ ਜਦਕਿ ਡਾ. ਅੰਸ਼ੂ ਕਟਾਰੀਆ, ਚੈਅਰਮੈਨ, ਆਰੀਅਨਜ਼ ਗਰੁੱਪ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
ਇਸ ਮੋਕੇ ਵਿਦਿਆਰਥੀਆਂ ਨੇ ਨਾ ਕੇਵਲ ਪੰਜਾਬ ਰਾਜ ਭਵਨ ਤੋ ਸੁਖਨਾ ਝੀਲ ਤੱਕ ਦੌੜ ਵਿੱਚ ਹਿੱਸਾ ਲਿਆ, ਸਗੋਂ ਨਸ਼ਾ ਵਿਰੋਧੀ ਮੁਹਿੰਮ ਦੇ ਸਮਰਥਨ ਵਿੱਚ ਮੋਬ ਡਾਂਸ ਵੀ ਕੀਤਾ।
ਐਮਐਲਏ, ਘਨੌਰ, ਸ਼੍ਰੀ ਮਦਨ ਲਾਲ ਜਲਾਲਪੁਰ ਨੇ ਬੋਲਦੇ ਹੋਏ ਕਿਹਾ ਕਿ ”ਆਰੀਅਨਜ਼ ਕੈਂਪਸ ਘਨੌਰ ਖੇਤਰ ਦੇ ਅਧੀਨ ਆਉਣ ਵਾਲਾ ਬਨੂੰੜ-ਰਾਜਪੁਰਾ ਸਿੱਖਿਆ ਹੱਬ ਦਾ ਪ੍ਰਸਿੱਧ ਕਾਲੇਜ ਹੈ। ਐਮਐਲਏ ਨੇ ਅੱਗੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਦੀ ਅਗਵਾਈ ਵਿੱਚ ਪਟਿਆਲਾ ਜ਼ਿਲੇ ਵਿੱਚ ਇਸ ਨਸ਼ਾ ਵਿਰੋਧੀ ਮੁਹਿੰਮ ਨੂੰ ਲਾਂਚ ਕਰਨ ਤੋ ਬਾਅਦ ਹੁਣ ਇਸ ਦੌੜ ਦੇ ਮਾਧਿਅਮ ਨਾਲ ਅਸੀ ਟਰਾਈਸਿਟੀ ਦੇ ਨੌਜਵਾਨਾਂ ਨੂੰ ਇਸ ਮਿਸ਼ਨ ਨੂੰ ਸਫਲ ਬਣਾਉਣ ਦੇ ਲਈ ਪ੍ਰੋਤਸਾਹਿਤ ਕਰ ਰਹੇ ਹਾਂ।
ਡਾ. ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਅਤੇ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਸਾਨੂੰ ਕਾਲੇਜਾਂ ਦੇ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਤਾਂਜੋ ਉਹ ਆਪਣਾ ਦਿਮਾਗ ਖੇਡਾਂ ਅਤੇ ਹੋਰ ਮੰਨੋਰੰਜਨ ਗਤੀਵਿਧੀਆਂ ਵੱਲ ਲਗਾ ਸਕਣ। ਉਹਨਾਂ ਨੇ ਨੌਜਵਾਨਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਐਮਐਲਏ ਨੇ ਅੱਗੇ ਕਿਹਾ ਕਿ ਇਸ ਮੁਹਿੰਮ ਨੂੰ ਹਰ ਗਲੀ, ਮੁਹੱਲਾ, ਪਟਿਆਲਾ ਜਿਲੇ ਦੇ ਪਿੰਡਾਂ ਵਿੱਚ ਪੰਜਾਬ ਦੇ ਨਸ਼ਾ ਵਿਰੋਧੀ ਮਿਸ਼ਨ ਨੂੰ ਪਹੁੰਚਾਇਆ ਜਾਵੇਗਾ।
ਸ਼੍ਰੀ ਕੇ. ਵੀ ਸਿੰਘ, ਡੀ.ਆਈ.ਜੀ, ਏਡੀਸੀ, ਮਾਣਯੋਗ ਰਾਜਪਾਲ; ਮੇਜਰ ਐਮ.ਜਯੰਤ ਕੁਮਾਰ ਏਡੀਸੀ (ਐਮ) ਰਾਜਪਾਲ; ਪ੍ਰੌਫੈਸਰ ਬੀ.ਐਸ.ਸਿੱਧੂ, ਡਾਇਰੇਕਟਰ, ਆਰੀਅਨਜ਼ ਗਰੁੱਪ; ਪ੍ਰੌਫੈਸਰ ਏ.ਪੀ ਜੈਨ, ਡੀਨ, ਆਰੀਅਨਜ਼ ਗਰੁੱਪ; ਡਾ.ਰਮਨ ਰਾਣੀ ਗੁਪਤਾ, ਪ੍ਰਿੰਸੀਪਲ, ਆਰੀਅਨਜ਼ ਗਰੁੱਪ; ਸ਼੍ਰੀ ਸਟੀਫੰਸ, ਡੀਨ ਅਕਾਦਮਿਕ ਆਰੀਅਨਜ਼ ਗਰੁੱਪ ਵੀ ਇਸ ਮੋਕੇ ਤੇ ਹਾਜਿਰ ਸਨ।