ਪੀ.ਐੱਮ. ਮੋਦੀ ਨੇ ਗੋਗੋਈ ਨੂੰ ਚੀਫ ਜਸਟਿਸ ਬਣਨ ਦੀ ਦਿੱਤੀ ਵਧਾਈ, ਕਿਹਾ-ਦੇਸ਼ ਨੂੰ ਹੋਵੇਗਾ ਲਾਭ
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਟਿਸ ਰੰਜਨ ਗੋਗੋਈ ਨੂੰ ਚੀਫ ਜਸਟਿਸ ਬਣਨ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਨੂੰ ਉਨ੍ਹਾਂ ਦੇ ਤਜ਼ਰਬੇ ਅਤੇ ਇੰਟੈਲੀਜੈਂਸੀ ਦਾ ਲਾਭ ਹੋਵੇਗਾ। ਮੋਦੀ ਨੇ ਗੋਗੋਈ ਦੇ ਨਾਲ ਆਪਣੀ ਫੋਟੋ ਪੋਸਟ ਕਰਦੇ ਹੋਏ ਕਿਹਾ ਟਵੀਟ ਕੀਤਾ ਕਿ ਮੈਂ ਭਾਰਤ ਦੇ ਚੀਫ ਜਸਟਿਸ ਦੇ ਰੂਪ ‘ਚ ਸਹੁੰ ਲੈਣ ‘ਤੇ ਨਿਆਮੂਰਤੀ ਰੰਜਨ ਗੋਗੋਈ ਜੀ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਦੇ ਤਜ਼ਰਬੇ, ਬੁੱਧੀਮੱਤਾ ਅਤੇ ਗਿਆਨ ਦੀ ਜਾਣਕਾਰੀ ਨਾਲ ਦੇਸ਼ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਦੇ ਸਫਲ ਕਾਰਜ ਕਾਲ ਲਈ ਮੇਰੀਆਂ ਸ਼ੁੱਭਕਾਮਨਾਵਾਂ।”
ਦੱਸ ਦੇਈਏ ਕਿ ਰਾਸ਼ਟਰਪਤੀ ਨੇ ਅੱਜ ਸਵੇਰੇ 63 ਸਾਲਾ ਜਸਟਿਸ ਗੋਗੋਈ ਨੂੰ ਸਹੁੰ ਦਿਵਾਈ। ਉਨ੍ਹਾਂ ਦਾ ਕਾਰਜਕਾਲ ਲਗਭਗ 13 ਮਹੀਨਿਆਂ ਦਾ ਹਵੋਗਾ ਅਤੇ ਉਹ 17 ਸਤੰਬਰ 2019 ਨੂੰ ਰਿਟਾਇਰ ਹੋਣਗੇ।