15 ਅਕਤੂਬਰ ਤੱਕ ਐਸ.ਸੀ ਵਿੰਗ ਦੀਆਂ ਜਿਲਾ ਜਥੇਬੰਦੀਆਂ ਮੁਕੰਮਲ ਕਰਨ ਦਾ ਫੈਸਲਾ।
ਕਾਂਗਰਸ ਸਰਕਾਰ ਦੀ ਐਸ.ਸੀ ਵਰਗ ਪ੍ਰਤੀ ਘਟੀਆ ਰਵੱਈਏ ਦੀ ਸਖਤ ਲਫਜਾਂ ਵਿੱਚ ਨਿਖੇਧੀ।
ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਦਾ ਐਸ.ਸੀ ਵਿੰਗ ਪਾਰਟੀ ਵੱਲੋਂ 7 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ‘ਜਬਰ ਵਿਰੋਧੀ’ ਰੈਲੀ ਵਿੱਚ ਵਧ ਚੜ ਕੇ ਹਿੱਸਾ ਲਵੇਗਾ।
ਅੱਜ ਪਾਰਟੀ ਦੇ ਮੁੱਖ ਦਫਤਰ, ਚੰਡੀਗੜ ਵਿੱਚ ਐਸ.ਸੀ ਵਿੰਗ ਦੇ ਸਮੁੱਚੇ ਜਥੇਬੰਦਕ ਢਾਂਚੇ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿੰਗ ਦੇ ਪ੍ਰਧਾਨ ਸ. ਗੁਲਜਾਰ ਸਿੰਘ ਰਾਣੀਕੇ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਪਾਰਟੀ ਅਤੇ ਸੂਬਾ ਸਰਕਾਰ ਦੇ ਖਿਲਾਫ 7 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਜਬਰ ਵਿਰੋਧੀ ਰੈਲੀ ਵਿੱਚ ਵਧ ਚੜ ਕੇ ਹਿੱਸਾ ਲਵੇਗਾ। ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਹਰ ਹਲਕੇ ਵਿੱਚ ਐਸ.ਸੀ ਵਿੰਗ ਦੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਜਬਰ ਵਿਰੋਧੀ ਰੈਲੀ ਨੂੰ ਲੈ ਕੇ ਐਸ.ਸੀ ਭਾਈਚਾਰੇ ਵਿੱਚ ਬਹੁਤ ਉਤਸ਼ਾਹ ਹੈ। ਉਹਨਾਂ ਕਿਹਾ ਕਿ ਇਹ ਰੈਲੀ ਪੰਜਾਬ ਸਰਕਾਰ ਦੀ ਜੜਾਂ ਹਿਲਾ ਕੇ ਰੱਖ ਦੇਵੇਗੀ। ਉਹਨਾਂ ਦੱਸਿਆ ਕਿ ਹੁਣੇ ਹੋਈਆਂ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਵਿੱਚ ਸੂਬਾ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਅਤੇ ਪੰਜਾਬ ਪੁਲਿਸ ਨੇ ਮਿਲ ਕੇ ਲੋਕਤੰਤਰ ਦਾ ਘਾਣ ਕੀਤਾ ਹੈ ਜਿਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਉਹਨਾਂ ਕਿਹਾ ਕਿ ਜਿਸ ਤਰੀਕੇ ਕਾਂਗਰਸ ਪਾਰਟੀ ਦੇ ਆਗੁਆਂ ਅਤੇ ਵਰਕਰਾਂ ਨੇ ਬੂਥਾਂ ਉੂਪਰ ਕਬਜੇ, ਅਕਾਲੀ ਵਰਕਰਾਂ ਦੀ ਕੁੱਟਮਾਰ ਅਤੇ ਚੋਣ ਨਤੀਜੇ ਵਾਲੇ ਦਿਨ ਸ਼ਰੇਆਮ ਕਾਂਗਰਸੀ ਉਮੀਦਵਾਰਾਂ ਨੂੰ ਧੱਕੇ ਨਾਲ ਜਿਤਾਇਆ ਗਿਆ ਇਹ ਸਾਰਾ ਕੁਝ ਮੀਡੀਏ ਵਿੱਚ ਛਪਿਆ ਹੈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਰਾਣੀਕੇ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜਿਸ ਦਿਨ ਦੀ ਸੱਤਾ ਸੰਭਾਲੀ ਹੈ ਉਸ ਨੇ ਐਸ.ਸੀ ਭਾਈਚਾਰੇ ਦੀਆਂ ਸਾਰੀਆਂ ਸਹੂਲਤਾਂ ਖੋਹ ਲਈਆਂ ਹਨ ਜੋ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਇਸ ਵਰਗ ਨੂੰ ਦਿੱਤੀਆਂ ਸਨ। ਉਹਨਾਂ ਕਿਹਾ ਕਿ ਕਾਂਗਰਸ ਦੀ ਮੌਜ਼ੂਦਾ ਸਰਕਾਰ ਵੱਲੋਂ ਐਸ.ਸੀ ਭਾਈਚਾਰੇ ਪ੍ਰਤੀ ਦਿਖਾਏ ਜਾ ਰਹੇ ਰਵੱਈਏ ਪ੍ਰਤੀ ਇਸ ਮੀਟਿੰਗ ਵਿੱਚ ਸਖਤ ਲਫਜਾਂ ਵਿੱਚ ਨਿਖੇਧੀ ਕੀਤੀ ਗਈ। ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੀ ਸਿਹਤ ਬੀਮਾ ਸਕੀਮ ਜੋ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਸੀ ਨੂੰ ਵੀ ਬੰਦ ਕਰਨ ਦੀ ਸਖਤ ਆਲੋਚਨਾ ਕੀਤੀ । ਉਹਨਾਂ ਐਸ.ਸੀ ਵਿੰਗ ਦੇ ਸਮੂਹ ਜਿਲਾ ਜਥੇਦਾਰਾਂ ਨੂੰ ਅਪੀਲ ਕੀਤੀ ਕਿ ਉਹ 15 ਅਕਤੂਬਰ ਤੱਕ ਜਿਲਾ ਜਥੇਬੰਦੀਆਂ ਮੁਕੰਮਲ ਕਰਕੇ ਪਾਰਟੀ ਦੇ ਮੁੱਖ ਦਫਤਰ ਵਿੱਚ ਜਮਾ ਕਰਵਾਉਣ ਦੀ ਖੇਚਲ ਕਰਨ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬੀਬੀ ਸਤਵਿੰਦਰ ਕੌਰ ਧਾਲੀਵਾਲ, ਸ਼੍ਰੀ ਦੇਸ ਰਾਜ ਧੁੱਗਾ, ਡਾ. ਦਲਬੀਰ ਸਿੰਘ ਵੇਰਕਾ, ਬੀਬੀ ਮਹਿੰਦਰ ਕੌਰ ਜੋਸ਼, ਸ. ਦਰਸ਼ਨ ਸਿੰਘ ਕੋਟਫੱਤਾ, ਸ. ਦਰਬਾਰਾ ਸਿੰਘ ਗੁਰੂ, ਸ. ਸੂਬਾ ਸਿੰਘ ਬਾਦਲ, ਸ. ਦਰਸ਼ਨ ਸਿੰਘ ਕੋਟਕਰਾਰ ਖਾਂ, ਸ਼੍ਰੀ ਅਮਿਤ ਰਤਨ, ਸ. ਮਨਜੀਤ ਸਿੰਘ ਮਹਿਤੋਂ, ਸ. ਭਗਤ ਸਿੰਘ, ਐਡਵੋਕੇਟ ਸ. ਅਮਨਬੀਰ ਸਿੰਘ ਸਿਆਲੀ, ਸ. ਅਮਨਦੀਪ ਸਿੰਘ ਉਦੋਕੇ ਸ. ਪ੍ਰਗਟ ਸਿੰਘ ਬਨਵਾਲੀਪੁਰ, ਸ. ਬਲਵਿੰਦਰ ਸਿੰਘ ਹੈਪੀ, ਸ. ਭਾਗ ਸਿੰਘ ਮਾਨਗੜ•, ਸ. ਗੁਰਚਰਨ ਸਿੰਘ ਖਾਲਸਾ, ਸ. ਸਵਰਨ ਸਿੰਘ ਫੌਜੀ, ਸ੍ਰੀ ਭਜਨ ਲਾਲ ਚੋਪੜ•ਾ, ਸ. ਗੁਰਜੀਤ ਸਿੰਘ ਪਠਾਨਕੋਟ, ਸ. ਪਰਮਜੀਤ ਸਿੰਘ ਵਣੀਏਕੇ, ਸ. ਬਲਵਿੰਦਰ ਸਿੰਘ ਕਾਲਾ, ਕੈਪਟਨ ਸਵਰਨ ਸਿੰਘ ਫਿਰੋਜਪੁਰ, ਸ. ਪਰਮਜੀਤ ਸਿੰਘ ਪੰਜੌੜ, ਸ. ਗੁਰਮੀਤ ਸਿੰਘ ਭੌਰਲਾ, ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਸ. ਰੰਗੀ ਸਿੰਘ ਮਾਨਸਾ, ਸ਼੍ਰੀ ਸੁਭਾਸ ਸੌਂਧੀ, ਸ. ਕੁਲਦੀਪ ਸਿੰਘ ਚੂਹੜਚੱਕ, ਸ. ਸੁਖਬੀਰ ਸਿੰਘ ਜੰਡਿਆਲਾ ਮੰਜਕੀ ਅਤੇ ਹੋਰ ਆਗੂ ਅਤੇ ਵਰਕਰ ਸ਼ਾਮਲ ਸਨ।