ਦਿੱਲੀ-ਯੂ.ਪੀ.ਬਾਰਡਰ ‘ਤੇ ਘਮਾਸਾਨ, ਪੁਲਸ ਵਲੋਂ ਕਿਸਾਨਾਂ ‘ਤੇ ਕੀਤਾ ਗਿਆ ਲਾਠੀਚਾਰਜ

ਨਵੀਂ ਦਿੱਲੀ— ਭਾਰਤੀ ਕਿਸਾਨ ਯੂਨੀਅਨ ਦੇ ਅਗਵਾਈ ‘ਚ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਦਿੱਲੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਯੂ.ਪੀ. ਬਾਰਡਰ ‘ਤੇ ਹੀ ਰੋਕ ਲਿਆ ਗਿਆ। ਗਾਜੀਪੁਰ ਬਾਰਡਰ ‘ਚ ਪੁਲਸ ਅਤੇ ਕਿਸਾਨਾਂ ਦੇ ਵਿਚ ਹਿੰਸਕ ਝੜਪ ਵੀ ਹੋ ਗਈ ਹੈ। ਨਾਰਾਜ਼ ਕਿਸਾਨਾਂ ਨੂੰ ਹਟਾਉਣ ਲਈ ਪੁਲਸ ਨੇ ਲਾਠੀਚਾਰਜ ਕੀਤਾ ਹੈ ਅਤੇ ਵਾਟਰ ਕੈਨਨ ਦੀ ਵੀ ਵਰਤੋਂ ਕੀਤੀ ਹੈ।
ਬਿਜਲੀ ਰੇਟ ‘ਚ ਕਮੀ ਅਤੇ ਕਰਜ਼ ਮੁਆਫੀ ਵਰਗੀਆਂ ਮੰਗਾਂ ਨੂੰ ਲੈ ਕੇ ਇਹ ਕਿਸਾਨ 23 ਸਤੰਬਰ ਨੂੰ ਹਰਿਦੁਆਰ ਤੋਂ ਚਲੇ ਸੀ ਜੋ ਸੋਮਵਾਰ ਨੂੰ ਗਾਜਿਆਬਾਦ ‘ਚ ਦਿੱਲੀ ਦੀ ਸਰਹੱਦ ਤਕ ਪਹੁੰਚ ਗਏ ਜਦੋਂ ਕਿਸਾਨ ਬਾਰਡਰ ‘ਤੇ ਪਹੁੰਚੇ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਅੱਜ ਸਵੇਰੇ ਜਦੋਂ ਕਿਸਾਨਾਂ ਨੇ ਪੁਲਸ ਬੈਰੀਕੇਡਿੰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਹਾਂ ਪਾਸਿਆਂ ਤੋਂ ਸੰਘਰਸ਼ ਦੇਖਣ ਨੂੰ ਮਿਲਿਆ।
ਵੱਡੀ ਗਿਣਤੀ ‘ਚ ਆਏ ਕਿਸਾਨ ਬੈਰੀਕੇਡਿੰਗ ‘ਤੇ ਟ੍ਰੈਕਟਰ ਚੜ੍ਹਾਉਣ ਲੱਗੇ ਨਾਲ ਹੀ ਉਹ ਬੈਰੀਕੇਡ ਉਠਾ ਕੇ ਸੁੱਟਣ ਲੱਗੇ। ਪੁਲਸ ਨੇ ਜਦੋਂ ਹਾਲਾਤ ਬੇਕਾਬੂ ਹੁੰਦੇ ਦੇਖੇ ਤਾਂ ਪਾਣੀ ਦੀ ਬੋਛਾਰ ਕਰਨੀ ਸ਼ੁਰੂ ਕਰ ਦਿੱਤੀ ਨਾਲ ਹੀ ਆਸੂ ਗੈਸ ਦੇ ਗੋਲੇ ਵੀ ਛੱਡੇ ਗਏ। ਇਸ ਤੋਂ ਬਾਅਦ ਜਦੋਂ ਕਿਸਾਨ ਆਪਣੀ ਜਿੱਦ ‘ਤੇ ਅੜੇ ਰਹੇ ਅਤੇ ਬੈਰੀਕੇਡ ਤੋੜ ਕੇ ਦਿੱਲੀ ਦੀ ਸਰਹੱਦ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ ਅਤੇ ਕਿਸਾਨਾਂ ਨੂੰ ਖਦੇੜਣ ਦੀ ਕੋਸ਼ਿਸ ਕੀਤੀ।
ਕਿਸਾਨ ਯੂਨੀਅਨ ਦੇ ਨੇਤਾ ਨਰੇਸ਼ ਟਿਕੈਤ ਨੇ ਦਿੱਲੀ ‘ਚ ਜਾਣ ਦੀ ਮਨਜ਼ੂਰੀ ਨਹੀਂ ਮਿਲਣ ‘ਤੇ ਕਿਹਾ ਕਿ ਕੀ ਅਸੀਂ ਪਾਕਿਸਤਾਨ ਚਲੇ ਜਾਈਏ ਦੱਸ ਦੇਈਏ ਕਿ ਕਿਸਾਨਾਂ ਨੂੰ ਦਿੱਲੀ ‘ਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਬਾਵਜੂਦ ਇਸ ਦੇ ਕਿਸਾਨ ਆਪਣੀ ਜ਼ਿੱਦ ‘ਤੇ ਅੜੇ ਹਨ ਜਿਸ ਦੇ ਮੱਦੇਨਜ਼ਰ ਦਿੱਲੀ-ਯੂ.ਪੀ.ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ। ਪੂਰਵੀ ਦਿੱਲੀ ‘ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ।
ਇਨ੍ਹਾਂ ਕਿਸਾਨਾਂ ਦੀ ਯੋਜਨਾ ਰਾਜਘਾਟ ਨਾਲ ਸੰਸਦ ਤਕ ਮਾਰਚ ਕਰਨ ਦੀ ਹੈ ਪਰ ਦਿੱਲੀ ਪੁਲਸ ਵਲੋ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਨਾਲ ਹੀ ਦਿੱਲੀ-ਗਾਜਿਆਬਾਦ ਬਾਰਡਰ ਸੀਲ ਕਰ ਦਿੱਤਾ ਗਿਆ ਹੈ। ਪੁਲਸ ਨੇ ਬੈਰਿਗੇਟਿਕ ਕਰ ਦਿੱਤੀ ਹੈ। ਯੂ.ਪੀ.ਪੁਲਸ ਅਤੇ ਦਿੱਲੀ ਪੁਲਸ ਨੇ ਦਿੱਲੀ ਵਲੋਂ ਜਾਣ ਵਾਲੇ ਸਾਰੇ ਰਸਤ ਸੀਲ ਕਰ ਦਿੱਤੇ ਹਨ।
ਮੁਖ ਮੰਤਰੀ ਨਾਲ ਵਾਰਤਾ ਰਹੀ ਅਸਫਲ
ਹਰਿਦੁਆਰ ਤੋਂ ਦਿੱਲੀ ਦੇ ਲਈ ਭਾਰਤੀ ਕਿਸਾਨ ਸੋਮਵਾਰ ਨੂੰ ਸਾਹਿਬਾਬਦ ਪਹੁੰਚ ਗਏ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨਾਂ ਨੇ ਜੀ.ਟੀ.ਰੋਡ ਨੂੰ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ ਅਤੇ ਦਿੱਲੀ ਵੱਲ ਨੂੰ ਜਾਣ ਲੱਗੇ।
ਜ਼ਿਲਾ ਅਧਿਕਾਰੀ ਅਤੇ ਐੱਸ.ਐੱਸ.ਪੀ ਨੇ ਕਰੀਬ ਇਕ ਘੰਟੇ ਤਕ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਦਿੱਲੀ ਜਾਣ ‘ਤੇ ਅੜੇ ਰਹੇ। ਮੁਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਏਅਰ ਫੋਰਸ ਸਟੇਸ਼ਨ ‘ਤੇ ਮੁਲਾਕਾਤ ਕੀਤੀ ਗਈ।