ਜੰਮੂ ਕਸ਼ਮੀਰ— ਪਾਕਿਸਤਾਨੀ ਹੈਲੀਕਾਪਟਰ ਭਾਰਤ ਦੇ ਪੁੰਛ ਸੈਕਟਰ ‘ਚ ਦਾਖ਼ਲ ਹੋ ਗਿਆ। ਪਾਕਿਸਤਾਨ ਹੈਲੀਕਾਪਟਰ ਨੇ ਇੰਡੀਅਨ ਏਅਰਸਪੇਸ ਦਾ ਉਲੰਘਣ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਭਾਰਤੀ ਸੀਮਾ ਦੇ 300 ਮੀਟਰ ਅੰਦਰ ਦਾਖ਼ਲ ਹੋ ਗਿਆ ਸੀ। ਕਿਸੇ ਵੀ ਵੱਲੋਂ ਕੋਈ ਵੀ ਹਮਲਾਵਰ ਕਾਰਵਾਈ ਨਹੀਂ ਕੀਤੀ ਗਈ। ਹੈਲੀਕਾਪਟਰ ਐਤਵਾਰ ਦੁਪਹਿਰ ਕਰੀਬ 12 ਵਜੇ ਭਾਰਤ ਦੀ ਸੀਮਾ ‘ਚ ਦਾਖ਼ਲ ਹੋਇਆ ਸੀ।
ਇਸ ਤੋਂ ਪਹਿਲਾਂ ਭਾਰਤੀ ਸੈਨਾ ਵੱਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਦਾ ਵੀ ਇਕ ਵੀਡੀਓ ਸਾਹਮਣੇ ਆਇਆ ਸੀ। ਜਿਸ ਦੇ ਬਾਅਦ ਦੇਸ਼ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਦੀ ਇਕ ਕਾਰਵਾਈ ਪਾਕਿਸਤਾਨ ਨੂੰ ਸਿਖਲਾਈ ਅਤੇ ਅੱਤਵਾਦੀਆਂ ਨੂੰ ਭੇਜਣ ਤੋਂ ਰੋਕਦੀ ਹੈ। ਮੇਰੀ ਕਾਰਵਾਈ ਸੀਮਾ ‘ਤੇ ਜਾਰੀ ਰਹੇਗੀ।
ਸ਼ਨੀਵਾਰ ਨੂੰ ਯੂ.ਐਨ.ਜੀ.ਏ. ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਪਾਕਿਸਤਾਨ ‘ਤੇ ਹਮਲਾ ਬੋਲਿਆ ਸੀ। ਸੁਸ਼ਮਾ ਨੇ ਕਿਹਾ ਸੀ ਕਿ 26/11 ਅੱਤਵਾਦੀ ਹਮਲਿਆਂ ਦਾ ਮਾਸਟਰ ਮਾਇੰਡ ਪਾਕਿਸਤਾਨ ‘ਚ ਖੁਲ੍ਹਾ ਘੁੰਮ ਰਿਹਾ ਹੈ, ਚੋਣਾਂ ਲੜ ਰਿਹਾ ਹੈ।