ਕਠੂਆ ‘ਚ ਭਾਜਪਾ ਦੀ ਰੈਲੀ ‘ਚ ਲਹਿਰਾਇਆ ਗਿਆ ਉੱਲਟਾ ਤਿਰੰਗਾ, ਸ਼ਿਕਾਇਤ ਦਰਜ

ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ‘ਚ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਦੇ ਸੀਨੀਅਰ ਨੇਤਾ ਰਾਜੀਵ ਜਸਰੋਟਿਆ ਵਲੋਂ ਆਯੋਜਿਤ ਇਕ ਰੈਲੀ ਦੌਰਾਨ ਰਾਸ਼ਟਰੀ ਝੰਡਾ ਕਥਿਤ ਤੌਰ ‘ਤੇ ਉੱਲਟਾ ਲਗਾਇਆ ਗਿਆ, ਜਿਸ ਤੋਂ ਬਾਅਦ ਤਿਰੰਗੇ ਦੇ ਬੇਇੱਜ਼ਤੀ ਦੇ ਇਸ ਮਾਮਲੇ ‘ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਪਰਾਧ ਐਕਟ ਕਨੂੰਨ ਦੀ ਧਾਰਾ-ਦੋ ਦੇ ਤਹਿਤ ਅਣਪਛਾਤੇ ਲੋਕਾਂ ਖਿਲਾਫ ਸ਼ਿਕਾਇਥ ਦਰਜ ਕੀਤੀ ਗਈ । ਵਿਨੋਦ ਨਿਝਾਵਨ ਨਾਮ ਦੇ ਇਕ ਸਥਾਨਕ ਨਿਵਾਸੀ ਨੇ ਦੋਸ਼ ਲਗਾਇਆ ਸੀ ਕਿ ਸਾਬਕਾ ਮੰਤਰੀ ਜਸਰੋਟਿਆ ਅਤੇ ਭਾਜਪਾ ਉਮੀਦਵਾਰ ਰਾਹੁਲ ਦੇਵ ਸ਼ਰਮਾ ਦੀ ਅਗਵਾਈ ‘ਚ ਵੀਰਵਾਰ ਨੂੰ ਹੋਈ ਰੈਲੀ ‘ਚ ਤਿਰੰਗੇ ਦਾ ਅਪਮਾਨ ਕੀਤਾ ਗਿਆ।
ਲੋਕਲ ਬਾਡੀਜ਼ ਚੋਣਾਂ
ਕਠੂਆ ‘ਚ ਲੋਕਲ ਬਾਡੀਜ਼ ਚੋਣਾਂ ਲਈ ਵੀਰਵਾਰ ਨੂੰ ਵਾਰਡ ਨੰ. 19 ਤੋਂ ਨਾਮਜ਼ਦਗੀ ਦਾਖਲ ਕਰਨ ਗਏ ਉਮੀਦਵਾਰ ਨਾਲ ਜਸਰੋਟਿਆ ਵੀ ਸੀ। ਸ਼ਿਕਾਇਤ ਕਰਤਾ ਨੇ ਇਕ ਵੀਡੀਓ ਕਲਿੱਪ ਵੀ ਦਿੱਤੀ ਹੈ, ਜਿਸ ‘ਚ ਭਾਜਪਾ ਵਿਧਾਇਕ ਦੇ ਪਿੱਛੇ ਖੜ੍ਹੇ ਵਿਅਕਤੀ ਨੇ ਤਿਰੰਗਾ ਉੱਲਟਾ ਫੜ੍ਹਿਆ ਹੋਇਆ ਹੈ।