ਅਕਾਲੀ ਦਲ ਨੂੰ ਫਿਲਟਰ ਕਰਨ ਦੀ ਲੋੜ : ਬੈਂਸ

ਲੁਧਿਆਣਾ : ਅਕਾਲੀ ਦਲ ‘ਚੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਸੁਖਦੇਵ ਸਿੰਘ ਢੀਂਡਸਾ ਦੇ ਫੈਸਲੇ ਦਾ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸਵਾਗਤ ਕੀਤਾ ਹੈ। ਢੀਂਡਸਾ ਦੇ ਇਸ ਫੈਸਲੇ ਨੂੰ ਦਲੇਰਾਨਾ ਕਦਮ ਦੱਸਦੇ ਹੋਏ ਬੈਂਸ ਨੇ ਕਿਹਾ ਕਿ ਅਕਾਲੀ ਦਲ ਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ ਪਰ ਅੱਜ ਬਾਦਲਾਂ ਦੇ ਮਾਫੀਆ ਰਾਜ ਕਾਰਨ ਅਕਾਲੀ ਦਲ ਬਦਨਾਮ ਹੋ ਚੁੱਕਾ ਹੈ। ਇਸ ਲਈ ਅਕਾਲੀ ਦਲ ਨੂੰ ਫਿਲਟਰ ਕਰਨ ਦੀ ਲੋੜ ਹੈ।
ਵਿਧਾਇਕ ਬੈਂਸ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਿਊਂਦੀ ਜ਼ਮੀਰ ਵਾਲੇ ਅਕਾਲੀ ਆਗੂਆਂ ਨੂੰ ਸੁਖਦੇਵ ਸਿੰਘ ਢੀਂਡਸਾ ਦੇ ਇਸ ਫੈਸਲੇ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੀਮਾਰ ਤਾਂ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੀ ਹਨ ਫਿਰ ਉਹ ਕਿਉਂ ਨਹੀਂ ਅਸਤੀਫਾ ਦਿੰਦੇ। ਸੱਚ ਤਾਂ ਇਹ ਹੈ ਕਿ ਚੰਗੀ ਸੋਚ ਵਾਲੇ ਲੀਡਰ ਬਾਦਲਾਂ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਹਨ।