ਪਣਜੀ – ਗੋਆ ਸਰਕਾਰ ਦੇ ਇਕ ਸੀਨੀਅਰ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਦੇ ਹਸਪਤਾਲ ਵਿਚ ਦਾਖਲ ਹੋਣ ਨਾਲ ਸੂਬੇ ਦਾ ਪ੍ਰਸ਼ਾਸਨਿਕ ਕੰਮ ਪ੍ਰਭਾਵਿਤ ਨਹੀਂ ਹੋ ਰਿਹਾ ਹੈ ਕਿਉਂਕਿ ਉਹ ਨਵੀਂ ਦਿੱਲੀ ਸਥਿਤ ਏਮਸ ਤੋਂ ਅਧਿਕਾਰਕ ਫਾਈਲਾਂ ਨੂੰ ਨਿਪਟਾ ਰਹੇ ਹਨ। ਪਾਰੀਕਰ ਨਵੀਂ ਦਿੱਲੀ ਵਿਚ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਵਿਚ ਪਾਚਨ ਨਾਲ ਜੁੜੀ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ। ਗੋਆ ਦੇ ਲੋਕ ਨਿਰਮਾਣ ਮੰਤਰੀ ਸੁਦੀਨ ਧਵਲੀਕਰ ਨੇ ਕਿਹਾ ਕਿ ਮੁੱਖ ਮੰਤਰੀ ਹਸਪਤਾਲ ਤੋਂ ਸਾਰੀਆਂ ਫਾਈਲਾਂ ਨਿਪਟਾ ਰਹੇ ਹਨ।
ਜੋ ਵੀ ਫਾਈਲਾਂ ਭੇਜੀਆਂ ਜਾ ਰਹੀਆਂ ਹਨ। ਉਹ ਉਨ੍ਹਾਂ ਨੂੰ ਦੋ-ਤਿੰਨ ਦਿਨ ਵਿਚ ਨਿਪਟਾ ਰਹੇ ਹਨ। ਕੋਈ ਵੀ ਫਾਈਲ ਪੈਂਡਿੰਗ ਨਹੀਂ ਹੈ। ਉਨ੍ਹਾਂ ਦੇ ਨਾਲ ਜਲਾਪੂਰਤੀ ਅਤੇ ਸਵੱਛਤਾ ਨੂੰ ਲੈ ਕੇ ਇਕ ਸਹਿਮਤੀ ਪੱਤਰ ‘ਤੇ ਹਸਤਾਖਰ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਮੰਤਰੀ ਆਪਣਾ ਚਾਰਜ ਸੰਭਾਲਣ ਵਿਚ ਸਮਰੱਥ ਹਨ। ਅਸੀਂ ਸੂਬੇ ਦੇ ਸਾਰੇ ਮਾਮਲਿਆਂ ਨੂੰ ਸੰਭਾਲ ਰਹੇ ਹਾਂ। ਪ੍ਰਸ਼ਾਸਨਿਕ ਕਾਰਜ ਦੀ ਨਿਗਰਾਨੀ ਮੁੱਖ ਸਕੱਤਰ ਵਲੋਂ ਕੀਤੀ ਜਾ ਰਹੀ ਹੈ।