ਰਾਜਨਾਥ ਨੇ ਦਿੱਤੇ ਦੂਜੀ ਸਰਜੀਕਲ ਸਟਰਾਈਕ ਦੇ ਸੰਕੇਤ

ਨਵੀਂ ਦਿੱਲੀ— ਕੀ ਬੀ.ਐੱਸ.ਐੱਫ. ਜਵਾਨ ਨਰਿੰਦਰ ਸਿੰਘ ਦੀ ਕਰੂਰਤਾ ਨਾਲ ਹੱਤਿਆ ਦਾ ਬਦਲਾ ਇਕ ਹੋਰ ਸਰਜੀਕਲ ਸਟਰਾਈਕ ਕਰਕੇ ਭਾਰਤ ਨੇ ਲਿਆ ਹੈ। ਜੇਕਰ ਕੇਂਦਰੀ ਗ੍ਰਹਿ ਮੰਤਰੀ ਦੇ ਭਾਸ਼ਣ ‘ਤੇ ਗੌਰ ਕਰੀਏ ਤਾਂ ਇਹੀ ਲੱਗਦਾ ਹੈ ਕਿ ਦੋ ਤਿੰਨ ਦਿਨ ਪਹਿਲਾਂ ਭਾਰਤ ਨੇ ਪਾਕਿਸਤਾਨ ਖਿਲਾਫ ਇਕ ਹੋਰ ਸਰਜੀਕਲ ਸਟਰਾਈਕ ਕਰ ਦਿੱਤੀ ਹੈ। ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਇਸ਼ਾਰਿਆਂ ਹੀ ਇਸ਼ਾਰਿਆਂ ‘ਚ ਕਿਹਾ ਸੀ ਕਿ ਬੀ.ਐੱਸ.ਐੱਫ ਜਵਾਨ ਨਰਿੰਦਰ ਨਾਲ ਹਾਲ ਹੀ ‘ਚ ਹੋਈ ਬਦਸਲੂਕੀ ਦੇ ਬਦਲੇ ‘ਚ ਦੋ-ਤਿੰਨ ਦਿਨ ਪਹਿਲਾਂ ਹੀ ਕੁਝ ਠੀਕ-ਠਾਕ ਹੋਇਆ ਹੈ ਪਰ ਇਸ ਬਾਰੇ ਤੁਹਾਨੂੰ ਅਜੇ ਨਹੀਂ ਦੱਸਿਆ। ਮੁਜ਼ੱਫਰਨਗਰ ਦੇ ਸ਼ੁੱਕਰ ਤਾਲ ‘ਚ ਸਿੰਘ ਨੇ ਦਹਾੜਦੇ ਹੋਏ ਕਿਹਾ ਕਿ ਸਾਡੇ ਫੌਜ ਦੇ ਜਵਾਨ ਨਾਲ ਕਰੂਰਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਕ-ਇਕ ਘੁਸਪੈਠ ਨੂੰ ਖਦੇੜ ਦਿੱਤਾ ਜਾਵੇਗਾ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪ੍ਰਤਿਮਾ ਦੇ ਅਨਾਵਰਣ ਸਮਾਰੋਹ ‘ਚ ਸ਼ੁੱਕਰਵਾਰ ਨੂੰ ਰਾਜਨਾਥ ਸਿੰਘ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸ਼ਾਇਦ ਤੁਸੀਂ ਲੋਕਾਂ ਨੇ ਦੇਖਿਆ ਹੋਵੇਗਾ ਕਿ ਕੁੱਝ ਹੋਇਆ ਹੈ। ਮੈਂ ਦੱਸਾਂਗਾ ਨਹੀਂ ਕਿਉਂਕਿ ਦੱਸਿਆ ਨਹੀਂ ਜਾਂਦਾ ਹੈ। ਵਿਸ਼ਵਾਸ ਰੱਖੋ ਕਿ ਕੁੱਝ ਵੱਡਾ ਹੋਇਆ ਹੈ ਅਤੇ ਠੀਕ ਠਾਕ ਹੋਇਆ ਹੈ। ਦੋ ਤਿੰਨ ਦਿਨ ਪਹਿਲਾਂ ਉਨ੍ਹਾਂ ਨੇ 2016 ‘ਚ ਕੀਤੀ ਗਈ ਫੌਜ ਦੀ ਸਰਜੀਕਲ ਸਟਰਾਈਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਪਾਕਿਸਤਾਨ ਵਲੋਂ ਆਈ ਫੌਜ ਨੇ ਭਾਰਤੀ ਫੌਜ ਦੇ 17 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਤਾਂ ਪ੍ਰਧਾਨ ਮੰਤਰੀ ਨੇ ਫੈਸਲਾ ਲਿਆ ਸੀ ਅਤੇ ਸਾਡੀ ਫੌਜ ਨੇ ਉਸ ਸਾਲ 29 ਸੰਤਬਰ ਨੂੰ ਪਾਕਿਸਤਾਨ ਦੀ ਸੀਮਾ ‘ਚ ਦਾਖਲ ਹੋ ਕੇ ਸਾਹਸ ਦਿਖਾਇਆ ਸੀ। ਇਸ ਸਰਜੀਕਲ ਸਟਰਾਈਕ ਨੂੰ ਅਸੀਂ ਪਰਾਕ੍ਰਮ ਦਿਵਸ ਦੇ ਰੂਪ ‘ਚ ਮਨਾ ਰਹੇ ਹਾਂ।
ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਕਿਹਾ ਕਿ ਪਹਿਲੀ ਗੋਲੀ ਨਾ ਚਲਾਉਣਾ ਅਤੇ ਇੱਧਰ-ਉੱਧਰ ਤੋਂ ਇਕ ਗੋਲੀ ਚਲੇ ਤਾਂ ਫਿਰ ਇਹ ਨਾ ਗਿੰਨਣਾ ਕਿ ਤੁਸੀਂ ਕਿੰਨੀਆਂ ਗੋਲੀਆਂ ਚਲਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਕਮਜ਼ੋਰ ਦੇਸ਼ ਨਹੀਂ ਰਿਹਾ, ਭਾਰਤ ਵੀ ਦੁਨੀਆ ਦਾ ਤਾਕਤਵਰ ਦੇਸ਼ ਬਣ ਗਿਆ ਹੈ ਤਾਂ ਹੀ ਤਾਂ ਚੀਨ ਦੀ ਸੀਮਾ ‘ਤੇ ਉਨ੍ਹਾਂ ਦੇ ਜਵਾਨ ਧੱਕਾਮੁੱਕੀ ਕਰਦੇ ਹਨ ਅਤੇ ਥੈਂਕ ਯੂ ਬੋਲ ਕੇ ਚਲੇ ਜਾਂਦੇ ਹਨ। ਇਹ ਓਹੀ ਚੀਨ ਹੈ ਜਿਸ ਨੇ ਭਾਰਤ ‘ਤੇ ਹਮਲਾ ਕੀਤਾ ਸੀ।