ਨਵੀਂ ਦਿੱਲੀ— ਦੋ ਦਿਨਾਂ ਤੋਂ ਬਾਅਦ ਕਸ਼ਮੀਰ ‘ਚ ਰੇਲ ਸੇਵਾ ਫਿਰ ਤੋਂ ਸ਼ੁਰੂ ਹੋ ਗਈ ਹੈ। ਰੇਲਵੇ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਵੇਰੇ ਰੇਲਾਂ ਨੂੰ ਫਿਰ ਤੋਂ ਪਟਰੀ ‘ਤੇ ਦੌੜਾਇਆ ਗਿਆ। ਸੁਰੱਖਿਆ ਕਾਰਨਾਂ ਨਾਲ ਦੋ ਦਿਨਾਂ ਤਕ ਸੇਵਾ ਮੁਲਤਵੀ ਸੀ। ਰੇਲਵੇ ਪ੍ਰਸ਼ਾਸਨ ਮੁਤਾਬਕ ਬੜਗਾਮ-ਸ਼੍ਰੀਨਗਰ-ਅਨੰਤਨਾਗ-ਕਾਜੀਗੁੰਡ ਦੇ ਵਿਚ ਟਰੇਨ ਸੇਵਾ ਫਿਰ ਸ਼ੁਰੂ ਕਰ ਦਿੱਤੀ ਗਈ ਹੈ। ਨਾਰਥ ਕਸ਼ਮੀਰ ਦੇ ਸ਼੍ਰੀਨਗਰ-ਬੜਗਾਮ ਅਤੇ ਬਾਰਾਮੂਲਾ ‘ਚ ਵੀ ਟਰੇਨਾਂ ਚਲਾਈਆਂ ਗਈਆਂ ਹਨ। ਸ਼੍ਰੀਨਗਰ ਦੇ ਨੂਰਬਾਗ ਇਲਾਕੇ ‘ਚ ਸਰਚ ਆਪਰੇਸ਼ਨ ਦੌਰਾਨ ਸਿਵਿਲ ਕਤਲ ਦੇ ਵਿਰੋਧ ‘ਚ ਕਸ਼ਮੀਰ ‘ਚ ਵੀਰਵਾਰ ਨੂੰ ਹੜਤਾਲ ਸੀ ਅਤੇ ਜਿਸ ਕਰਕੇ ਰੇਲ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।