ਸ਼ਹਿਡੋਲ—ਚੋਣ ਵਰ੍ਹੇ ‘ਚ ਮੱਧ ਪ੍ਰਦੇਸ਼ ‘ਚ ਦਿੱਗਜ਼ਾਂ ਦੇ ਦੌਰੇ ਲਗਾਤਾਰ ਜਾਰੀ ਹਨ। ਇਸੇ ਪੜਾਅ ‘ਚ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਤੇ ਰਾਹੁਲ ਗਾਂਧੀ ਦੇ ਬਾਅਦ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਸ਼ਹਿਡੋਲ ਪਹੁੰਚੇ ਹਨ ਤੇ ਚੋਣਾਵੀ ਬਿਗੁਲ ਵਜਾ ਦਿੱਤਾ ਹੈ।
ਅਖਿਲੇਸ਼ ਯਾਦਵ ਗੋਂਡਵਾਨਾ ਗਣਤੰਤਰ ਪਾਰਟੀ (ਗੋਂਗਪਾ) ਨਾਲ ਮਿਲਕੇ ਚੋਣਾਵੀ ਸਭਾ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਗੋਂਗਪਾ ਦੇ ਰਾਸ਼ਟਰੀ ਪ੍ਰਧਾਨ ਹੀਰਾ ਸਿੰਘ ਸਰਕਾਮ ਤੇ ਗੋਂਗਪਾ ਦੇ ਸਾਰੇ ਲੀਡਰ ਮੌਜੂਦ ਹਨ।
ਜ਼ਿਕਰਯੋਗ ਹੈ ਕਿ ਸਪਾ ਮੱਧ ਪ੍ਰਦੇਸ਼ ਦੀਆਂ ਚੋਣਾਂ ‘ਚ ਗਠਜੋੜ ਦੀਆਂ ਸੰਭਾਵਨਾਵਾਂ ਲੱਭ ਰਹੀ ਸੀ। ਮੁੱਖ ਵਿਰੋਧੀ ਪਾਰਟੀ ਕਾਂਗਰਸ ਨਾਲ ਵੀ ਉਨ੍ਹਾਂ ਦੇ ਗਠਜੋੜ ਦੀਆਂ ਗੱਲਾਂ ਕਈ ਵਾਰ ਸਾਹਮਣੇ ਆਈਆਂ। ਪ੍ਰਦੇਸ਼ ਪ੍ਰਧਾਨ ਕਮਲਨਾਥ ਨੇ ਵੀ ਬਿਆਨ ਦਿੱਤਾ ਸੀ ਕਿ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਇਸ ਬਾਰੇ ‘ਚ ਗੱਲਬਾਤ ਹੋ ਚੁੱਕੀ ਹੈ ਪਰ ਇਸਦੇ ਬਾਅਦ ਵੀ ਗਠਦੋੜ ਨੂੰ ਲੈ ਕੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਸੀ।