ਪਹਿਲਾਂ ਨੀਰਵ ਮੋਦੀ ਅਤੇ ਮੋਹੁਲ ਚੌਕਸੀ ਵੀ ਬੈਂਕ ਨਾਲ ਕਰ ਚੁੱਕੇ ਹਨ ਧੋਖਾ
ਨਵੀਂ ਦਿੱਲੀ : ਸੀਬੀਆਈ ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ ‘ਤੇ 1700 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ਵਿਚ ਹੈਦਰਾਬਾਦ ਦੀ ਦੂਰਸੰਚਾਰ ਦਾ ਸਾਜੋ ਸਮਾਨ ਬਣਾਉਣ ਵਾਲੀ ਕੰਪਨੀ ਵੀਐਮਸੀ ਸਿਸਟਮਜ਼ ਤੇ ਉਸ ਦੇ ਪਰਮੋਟਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀਐਨਬੀ ਪਹਿਲਾਂ ਹੀ ਨੀਰਵ ਮੋਦੀ ਤੇ ਮੋਹੁਲ ਚੌਕਸੀ ਦੀ 2 ਅਰਬ ਡਾਲਰ ਦੀ ਧੋਖਾਧੜੀ ਦਾ ਸ਼ਿਕਾਰ ਹੋ ਚੁੱਕਾ ਹੈ। ਅਧਿਕਾਰੀਆਂ ਮੁਤਾਬਕ ਸੀਬੀਆਈ ਨੇ ਅਪਰਾਧਕ ਸਾਜਿਸ਼, ਧੋਖਾਧੜੀ ਤੇ ਫਰਜ਼ੀਵਾੜਾ ਮਾਮਲੇ ਵਿਚ ਕੰਪਨੀ ਤੇ ਉਸ ਦੇ ਪ੍ਰਮੋਟਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੀਐਨਬੀ ਨੇ ਸ਼ਿਕਾਇਤ ਵਿਚ ਕਿਹਾ ਕਿ ਕੰਪਨੀ ਨੇ ਬੈਂਕਾਂ ਦੇ ਸਮੂਹ ਤੋਂ ਲਏ ਗਏ 1700 ਕਰੋੜ ਰੁਪਏ ਦਾ ਕਰਜ਼ ਵਾਪਸ ਨਹੀਂ ਕੀਤਾ। ਕੰਪਨੀ ਦੂਰਸੰਚਾਰ ਤੇ ਬਿਜਲੀ ਖੇਤਰ ਦਾ ਸਾਜੋ ਸਮਾਨ ਬਣਾਉਂਦੀ ਹੈ।