ਅਕਾਲੀ ਦਲ ਦੀ ਪਟਿਆਲਾ ਰੈਲੀ ਨੇ ਕਾਂਗਰਸ ਨੂੰ ਤਾਪ ਚੜ੍ਹਾਇਆ : ਢੀਂਡਸਾ

ਚੰਡੀਗੜ :ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਪਾਰਟੀ ਦੀ 7 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੀ ਜਾਣ ਵਾਲੀ ‘ਜਬਰ ਵਿਰੋਧੀ ਰੈਲੀ’ਨੇ ਕਾਂਗਰਸ ਸਰਕਾਰ ਨੂੰ ਤਾਪ ਚੜ•ਾ ਦਿੱਤਾ ਹੈ, ਜਿਸ ਕਰਕੇ ਇਸ ਰੈਲੀ ਦੀ ਕਾਮਯਾਬੀ ਤੋਂ ਘਬਰਾਈ ਸਰਕਾਰ ਨੇ ਜ਼ਿਲ•ਾ ਪ੍ਰਸਾਸ਼ਨ ਦੇ ਜ਼ਰੀਏ ਰੈਲੀ ਦੀਆਂ ਤਿਆਰੀਆਂ ਵਿਚ ਅੜਿੱਕੇ ਪਾਉਣ ਵਿਚ ਪੂਰਾ ਜ਼ੋਰ ਲਾ ਰੱਖਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸਕੱਤਰ ਜਨਰਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪ੍ਰਸਾਸ਼ਨ ਵੱਲੋਂ ਰੈਲੀ ਦੀ ਜਗ•ਾ ਵਾਸਤੇ ਆਗਿਆ ਦੇਣ ਵਿਚ ਕੀਤੀ ਜਾ ਰਹੀ ਟਾਲ ਮਟੋਲ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੀ ਘਬਰਾਹਟ ਅਤੇ ਚਿੰਤਾ ਸਾਫ ਝਲਕਦੀ ਸੀ। ਕੈਪਟਨ ਆਪਣੇ ਜ਼ੱਦੀ ਜ਼ਿਲ•ੇ ਵਿਚ ਵੀ ਤੇਜ਼ੀ ਨਾਲ ਲੋਕਾਂ ਦਾ ਵਿਸਵਾਸ਼ ਗੁਆ ਰਿਹਾ ਹੈ। ਉਹਨਾਂ ਕਿਹਾ ਕਿ ਇਸ ਰੈਲੀ ਦੀ ਕਾਮਯਾਬੀ ਕੈਪਟਨ ਦੇ ਸਿਆਸੀ ਕਰੀਅਰ ਲਈ ਮੌਤ ਦੀ ਘੰਟੀ ਸਾਬਿਤ ਹੋਵੇਗੀ।
ਸਰਦਾਰ ਢੀਂਡਸਾ ਨੇ ਕਿਹਾ ਕਿ ਜ਼ਿਥਲ•ਾ ਪ੍ਰਸਾਸ਼ਨ ਨੇ ਰੈਲੀ ਲਈ ਪ੍ਰਸਤਾਵਿਤ ਤਿੰਨੇ ਥਾਵਾਂ- ਪੋਲੋ ਗਰਾਊਂਡ, ਸ਼ਹਿਰ ਦੀ ਦਾਣਾ ਮੰਡੀ ਅਤੇ ਏਵੀਏਸ਼ਨ ਕਲੱਬ ਦੇ ਪਿਛਲੇ ਹਿੱਸੇ ਵਿਚ ਰੈਲੀ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਉਹ ਸਾਰੀਆਂ ਥਾਂਵਾਂ ਹਨ, ਜਿੱਥੇ ਪਿਛਲੇ ਸਮੇਂ ਵਿਚ ਰੈਲੀਆਂ ਹੁੰਦੀਆਂ ਆਈਆਂ ਹਨ। ਉਹਨਾਂ ਕਿਹਾ ਕਿ ਅਖੀਰ ਵਿਚ ਜਦੋਂ ਇਹ ਜਾਪਣ ਲੱਗਿਆ ਕਿ ਪ੍ਰਸਾਸ਼ਨ ਦੀ ਧੱਕੇਸ਼ਾਹੀ ਖ਼ਿਲਾਫ ਅਕਾਲੀ ਦਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਹੁੰਚ ਕਰੇਗਾ ਤਾਂ ਸ਼ਹਿਰ ਤੋਂ 10 ਕਿਲੋਮੀਟਰ ਦੂਰ ਮਹਿਮਦਪੁਰ ਦੀ ਦਾਣਾ ਮੰਡੀ ਵਿਚ ਰੈਲੀ ਕਰਨ ਦੀ ਆਗਿਆ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਪਟਿਆਲਾ ਦੀ ਦਾਣਾ ਮੰਡੀ ਵਿਚ ਰੈਲੀ ਕਰਨ ਦੀ ਆਗਿਆ ਨਾ ਦੇਣ ਲਈ ਇਹ ਬਹਾਨਾ ਘੜਿਆ ਗਿਆ ਕਿ ਇੱਕ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ, ਜਦਕਿ ਕਾਂਗਰਸ ਖੁਦ ਉਸੇ ਦਿਨ ਆਪਣੀ ਰੈਲੀ ਲੰਬੀ ਹਲਕੇ ਵਿਚ ਪੈਂਦੇ ਪਿੰਡ ਕਿੱਲਿਆਂਵਾਲੀ ਦੀ ਅਨਾਜ ਮੰਡੀ ਵਿਚ ਕਰ ਰਹੀ ਹੈ।
ਸਰਦਾਰ ਢੀਂਡਸਾ ਨੇ ਕਿਹਾ ਕਿ ਹੁਣ ਅਕਾਲੀ ਦਲ ਨੂੰ ਲੋਕਾਂ ਦੇ ਮਿਲ ਰਹੇ ਸਮਰਥਨ ਨੇ ਕਾਂਗਰਸ ਨੂੰ ਤਾਪ ਚੜ•ਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲੱਛਣ ਉਸ ਸਮੇਂ ਵੀ ਨਜ਼ਰ ਆਏ ਸਨ, ਜਦ ਨੇ ਇਸ ਨੇ ਅਕਾਲੀ ਦਲ ਦੀ 16 ਸਤੰਬਰ ਨੂੰ ਫਰੀਦਕੋਟ ਵਾਲੀ ਰੈਲੀ ਰੱਦ ਕਰਨ ਲਈ ਪੂਰੀ ਵਾਹ ਲਾਈ ਸੀ, ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਕਾਲੀ ਦਲ ਦੇ ਹੱਕ ਨਿੱਤਰ ਕੇ ਇਸ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਕਾਂਗਰਸ ਵੱਲੋਂ ਅਕਾਲੀ ਦਲ ਨੂੰ ਆਗਿਆ ਨਾ ਦੇਣ ਲਈ ਘੜੀਆਂ ਝੂਠੀਆਂ ਅਤੇ ਮਨਘੜਤ ਦਲੀਲਾਂ ਨੂੰ ਹਾਈਕੋਰਟ ਨੇ ਸੁਣ ਕੇ ਕੂੜੇ ਦੀ ਟੋਕਰੀ ਵਿਚ ਸੁੱਟ ਦਿੱਤਾ ਸੀ ਅਤੇ ਸਰਕਾਰ ਨੂੰ ਅਕਾਲੀ ਦਲ ਨੂੰ ਰੈਲੀ ਕਰਨ ਵਾਸਤੇ ਆਗਿਆ ਦੇਣੀ ਪਈ ਸੀ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਦੁਬਾਰਾ ਫੇਰ ਰੈਲੀ ਦੇ ਰਾਹ ਵਿਚ ਅੜਿੱਕੇ ਖੜ•ੇ ਕਰਨ ਦੀ ਪੁਰਾਣੀ ਚਾਲ ਚੱਲ ਰਹੀ ਹੈ। ਉਹਨਾਂ ਖਦਸ਼ਾ ਪ੍ਰਗਟ ਕੀਤਾ ਕਿ ਕਾਂਗਰਸ ਜ਼ਿਲ•ਾ ਪ੍ਰਸਾਸ਼ਨ ਦੀ ਮਿਲੀ ਭੁਗਤ ਨਾਲ ਰੈਲੀ ਵਿਚ ਲੋਕਾਂ ਦੀ ਹਾਜ਼ਰੀ ਘਟਾਉਣ ਲਈ ਵਾਹਨਾਂ ਅਤੇ ਵਰਕਰਾਂ ਦੇ ਆਉਣ-ਜਾਣ ਉੱਤੇ ਗੈਰਜਰੂਰੀ ਪਾਬੰਦੀਆਂ ਲਗਾਏਗੀ, ਪਰ ਇਸ ਨਾਲ ਲੋਕਾਂ ਦਾ ਰੈਲੀ ਵਿਚ ਭਾਗ ਲੈਣ ਦਾ ਜੋਸ਼ ਅਤੇ ਕਾਂਗਰਸ ਵਿਰੁੱਧ ਗੁੱਸਾ ਠੰਡਾ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਅੰਦਰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ ਇਹਨਾਂ ਗੱਲਾਂ ਕਰਕੇ ਬਹੁਤ ਗੁੱਸਾ ਭਰਿਆ ਹੋਇਆ ਹੈ ਕਿ ਇਕ ਪਾਸੇ ਤਾਂ ਉਸ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਦੂਜੇ ਪਾਸੇ ਉਹ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਗਰਮਖ਼ਿਆਲੀਆਂ ਨਾਲ ਜਾ ਮਿਲਿਆ ਹੈ।