ਬੌਲੀਵੁਡ ਅਦਾਕਾਰਾ ਕ੍ਰਿਤੀ ਖਰਬੰਦਾ ਨੂੰ ਲਗਦਾ ਹੈ ਕਿ ਉਹ ਸੀਕੂਅਲ ਕੁਈਨ ਬਣ ਗਈ ਹੈ। ਕ੍ਰਿਤੀ ਦੀ ਹਾਲ ਹੀ ‘ਚ ਫ਼ਿਲਮ ਯਮਲਾ ਪਗਲਾ ਦੀਵਾਨਾ ਫ਼ਿਰ ਸੇ ਰਿਲੀਜ਼ ਹੋਈ ਹੈ। ਇਹ ਫ਼ਿਲਮ ਯਮਲਾ ਪਗਲਾ ਦੀਵਾਨਾ ਸੀਰੀਜ਼ ਦਾ ਤੀਜਾ ਭਾਗ ਹੈ। ਇਸ ਤੋਂ ਬਾਅਦ ਹੁਣ ਕ੍ਰਿਤੀ ਆਪਣੀ ਅਗਲੀ ਫ਼ਿਲਮ ਹਾਊਸਫ਼ੁੱਲ-4 ‘ਚ ਕੰਮ ਕਰ ਰਹੀ ਹੈ। ਇਹ ਫ਼ਿਲਮ ਹਾਊਸਫ਼ੁੱਲ ਸੀਰੀਜ਼ ਦਾ ਚੌਥਾ ਭਾਗ ਹੈ। ਇਸ ਲਈ ਉਸ ਦਾ ਕਹਿਣਾ ਹੈ ਕਿ ਉਹ ਸੀਕੂਅਲ ਫ਼ਿਲਮਾਂ ਦੀ ਕੁਈਨ ਬਣ ਗਈ ਹੈ। ਕ੍ਰਿਤੀ ਨੇ ਹਾਲ ਹੀ ‘ਚ ਇੱਕ
ਇੰਟਰਵਿਊ ਦੌਰਾਨ ਕਿਹਾ, ”ਮੈਂ ਰਾਜ ਰੀਬੂਟ, ਗੈੱਸਟ ਇਨ ਲੰਡਨ, ਯਮਲਾ ਪਗਲਾ ਦੀਵਾਨਾ ਫ਼ਿਰ ਸੇ ਅਤੇ ਹਾਊਸਫ਼ੁੱਲ-4 ਦਾ ਹਿੱਸਾ ਬਣਨ ਤੋਂ ਬਾਅਦ ਖ਼ੁਦ ਨੂੰ ਇੱਕ ਸੀਕੂਅਲ ਕੁਈਨ ਆਖ ਸਕਦੀ ਹਾਂ। ਕ੍ਰਿਤੀ ਨੇ ਅੱਗੇ ਕਿਹਾ, ”ਮੈਨੂੰ ਲੱਗਦਾ ਹੈ ਕਿ ਮੈਂ ਇੱਕੋਂ ਤਰ੍ਹਾਂ ਦੀਆਂ ਫ਼ਿਲਮਾਂ ਕਰਨ ਦੇ ਦਾਇਰੇ ‘ਚ ਨਹੀਂ ਬੱਝੀ ਹੋਈ ਕਿਉਂਕਿ ਇਹ ਸਾਰੀਆਂ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਸਨ। ਇੱਥੇ ਤਕ ਕਿ ਜੇ ਮੈਨੂੰ ਇਸ ਪ੍ਰਕਾਰ ਦੇ ਕਿਰਦਾਰ ਮਿਲਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਇੱਕ ਚੁਣੌਤੀ ਹਨ। ਚੁਣੌਤੀ ਇਸ ਲਈ ਹੈ ਕਿ ਜੇ ਤੁਹਾਨੂੰ ਕੋਈ ਕਿਰਦਾਰ ਦਿੱਤਾ ਜਾਵੇ ਅਤੇ ਉਸ ਨੂੰ 10 ਵੱਖ-ਵੱਖ ਤਰੀਕਿਆਂ ਨਾਲ ਨਿਭਾਉਣਾ ਹੋਵੇ ਤਾਂ ਕਲਾਕਾਰ ਹੋਣ ਦੇ ਨਾਤੇ ਇਹ ਇੱਕ ਮੁਸ਼ਕਿਲ ਕੰਮ ਹੋਵੇਗਾ। ਫ਼ਿਲਮ ਹਾਊਸਫ਼ੁੱਲ-4 ਅਗਲੇ ਸਾਲ ਰਿਲੀਜ਼ ਹੋਵੇਗੀ। ਹੁਣ ਤਕ ਇਸ ਸੀਰੀਜ਼ ਦੀਆਂ ਪਹਿਲੀਆਂ ਤਿੰਨ ਫ਼ਿਲਮਾਂ ਨੇ ਰਿਕੌਰਡ ਤੋੜ ਕਮਾਈ ਕੀਤੀ ਹੈ। ਇਸ ਫ਼ਿਲਮ ਦਾ ਨਿਰਮਾਤਾ ਸਾਜਿਦ ਖ਼ਾਨ ਹੈ ਅਤੇ ਇਸ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਸਾਜਿਦ ਨਾਡਿਆਡਵਾਲਾ ਨਿਭਾ ਰਿਹਾ ਹੈ।