ਨਵੀਂ ਦਿੱਲੀ – ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਵੈੱਸਟ ਇੰਡੀਜ਼ ਦੀ ਟੀਮ ਸਾਹਮਣੇ ਇੱਕ ਹੋਰ ਵੱਡੀ ਮੁਸ਼ਕਿਲ ਖੜ੍ਹੀ ਹੋਣ ਵਾਲੀ ਹੈ। ਟੀਮ ਨੂੰ ਅਗਲੇ ਸਾਲ ਵਰਲਡ ਕੱਪ ਤੋਂ ਪਹਿਲਾਂ ਹੀ ਨਵੇਂ ਕੋਚ ਦੀ ਖੋਜ ਸ਼ੁਰੂ ਕਰਨੀ ਹੋਵੇਗੀ। ਸਟੂਅਰਟ ਲਾ ਵੈੱਸਟ ਇੰਡੀਜ਼ ਦਾ ਕੋਚ ਪਦ ਛੱਡ ਕੇ ਅਗਲੇ ਸੈਸ਼ਨ ‘ਚ ਇੰਗਲਿਸ਼ ਕਾਉਂਟੀ ਮਿਡਲਸੈਕਸ ਨਾਲ ਜੁੜ ਜਾਣਗੇ। ਆਸਟਰੇਲੀਆ ਦੇ ਇਸ ਸਾਬਕਾ ਬੱਲੇਬਾਜ਼ ਨੇ ਮਿਡਲਸੈਕਸ ਖ਼ਿਲਾਫ਼ ਚਾਰ ਸਾਲ ਦਾ ਕਰਾਰ ਕੀਤਾ ਹੈ ਅਤੇ ਉਹ ਵੈੱਸਟ ਇੰਡੀਜ਼ ਦੇ ਭਾਰਤ ਵਲੋਂ ਬੰਗਲਾਦੇਸ਼ ਤੋਂ ਬਾਅਦ ਜਨਵਰੀ ‘ਚ ਇਸ ਕਾਉਂਟੀ ਨਾਲ ਜੁੜ ਜਾਣਗੇ।
ਲਾ ਨੇ ਕਿਹਾ, ”ਮਿਡਲਸੈਕਸ ਦਾ ਕੋਚ ਬਣਨਾ ਸਨਮਾਨ ਵਾਲੀ ਗੱਲ ਹੈ। ਮੈਂ ਵੈੱਸਟ ਇੰਡੀਜ਼ ਦੇ ਨਾਲ ਬਿਤਾਏ ਸਮੇਂ ਦਾ ਪੂਰਾ ਆਨੰਦ ਲਿਆ। ਸਟਾਫ਼ ਅਤੇ ਖਿਡਾਰੀਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਸ਼੍ਰੀਲੰਕਾ ਅਤੇ ਬੰਗਲਾਦੇਸ਼ ‘ਚ ਕੁੱਝ ਸਮਾਂ ਬਿਤਾਉਣ ਤੋਂ ਬਾਅਦ 49 ਸਾਲਾਂ ਲਾ ਨੇ ਜਨਵਰੀ 2017 ‘ਚ ਵੈੱਸਟ ਇੰਡੀਜ਼ ਜਾ ਕੋਚ ਪਦ ਸੰਭਾਲਿਆ ਸੀ। ਉਨ੍ਹਾਂ ਦੀ ਅਗਵਾਈ ‘ਚ ਵੈਸਟਇੰਡੀਜ਼ ਨੇ ਪਿੱਛਲੀਆਂ ਗਰਮੀਆਂ ‘ਚ ਇੰਗਲੈਂਡ ਖ਼ਿਲਾਫ਼ ਹੈਂਡਿਗਲੀ ‘ਚ ਯਾਦਗਾਰ ਜਿੱਤ ਦਰਜ ਕੀਤੀ ਸੀ।
ਇਸ ਸਮੇਂ ਸਟੂਅਰਟ ਲਾ ਵੈੱਸਟ ਇੰਡੀਜ਼ ਨਾਲ ਦੁਬਈ ‘ਚ ਭਾਰਤ ਦੌਰੇ ਤੋਂ ਪਹਿਲਾ ਅਭਿਆਸ ਕਰ ਰਹੇ ਹਨ। 26 ਸਤੰਬਰ ਨੂੰ ਉਹ ਟੀਮ ਨਾਲ ਭਾਰਤ ਆਉਣਗੇ ਵੈੱਸਟ ਇੰਡੀਜ਼ ਦੌਰੇ ਦਾ ਆਗਾਜ ਟੈੱਸਟ ਸੀਰੀਜ਼ ਨਾਲ ਹੋਵੇਗਾ। ਪਹਿਲਾ ਟੈੱਸਟ 4 ਤੋਂ 8 ਅਕਤੂਬਰ ਤਕ ਰਾਜਕੋਟ ‘ਚ ਖੇਡਿਆ ਜਾਵੇਗਾ ਤਾਂ ਉਥੇ ਦੂਜਾ ਟੈੱਸਟ 12 ਤੋਂ 16 ਅਕਤੂਬਰ ਤਕ ਹੈਦਰਾਬਾਦ ਵਿੱਚ। ਇਸ ਤੋਂ ਬਾਅਦ ਵਾਰੀ ਵਨ ਡੇ ਸੀਰੀਜ਼ ਦੀ ਹੋਵੇਗੀ। 21 ਅਕਤੂਬਰ ਨੂੰ ਗੁਵਾਹਾਟੀ, 24 ਅਕਤੂਬਰ ਨੂੰ ਇੰਦੌਰ, 27 ਅਕਤੂਬਰ ਨੂੰ ਪੁਣੇ, 29 ਅਕਤੂਬਰ ਨੂੰ ਮੁੰਬਈ ਅਤੇ 1 ਨਵੰਬਰ ਨੂੰ ਤਿਰੂਵਅਨੰਤਪੁਰਮ ‘ਚ ਵਨ ਡੇ ਮੁਕਾਬਲੇ ਖੇਡੇ ਜਾਣਗੇ।