ਇਸ ਹਫ਼ਤੇ ਦੀ ਸਾਡੀ ਇਹ ਰੈਸਿਪੀ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਨੌਨ ਵੈੱਜ ਖਾਣਾ ਬਹੁਤ ਪੰਸਦ ਹੈ। ਜੇਕਰ ਤੁਸੀਂ ਵੀ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਅਸੀਂ ਤੁਹਾਡੇ ਲਈ ਇੱਕ ਸਪੈਸ਼ਲ ਡਿਸ਼ ਮੁਰਗ ਮਲਾਈ ਕਬਾਬ ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਬੋਨਲੈੱਸ ਚਿਕਨ – 800 ਗ੍ਰਾਮ
ਨਮਕ – 1 ਚੱਮਚ
ਸਫ਼ੈਦ ਕਾਲੀ ਮਿਰਚ ਪਾਊਡਰ – 1 ਚੱਮਚ
ਧਨੀਆ – 10 ਗ੍ਰਾਮ
ਹਰੀ ਮਿਰਚ – 3
ਅਦਰਕ – ਡੇਢ ਚੱਮਚ
ਲਸਣ – 1 ਚੱਮਚ
ਪ੍ਰੋਸੈਸਡ ਚੀਜ਼ – 65 ਗ੍ਰਾਮ
ਤਾਜ਼ਾ ਕਰੀਮ – 2 ਚੱਮਚ
ਦਹੀਂ – 2 ਚੱਮਚ
ਮੱਕੀ ਦਾ ਆਟਾ – 40 ਗ੍ਰਾਮ
ਨਮਕ – 1 ਚੱਮਚ
ਘਿਓ – ਬਰੱਸ਼ਿੰਗ ਲਈ
ਚਾਟ ਮਸਾਲਾ – ਸਜਾਵਟ ਲਈ
ਵਿਧੀ
1. ਇੱਕ ਬਾਊਲ ਵਿੱਚ 800 ਗ੍ਰਾਮ ਚਿਕਨ, 1 ਚੱਮਚ ਨਮਕ, 1 ਚੱਮਚ ਸਫ਼ੈਦ ਕਾਲੀ ਮਿਰਚ ਪਾਊਡਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਚਿਕਨ ਨੂੰ 30 ਮਿੰਟ ਲਈ ਇਸੇ ਤਰ੍ਹਾਂ ਹੀ ਰੱਖ ਦਿਓ।
3. ਇੱਕ ਬਾਊਲ ‘ਚ 10 ਗ੍ਰਾਮ ਧਨੀਆ, 3 ਹਰੀਆਂ ਮਿਰਚਾਂ, 1/2 ਚੱਮਚ ਅਦਰਕ, 1 ਚੱਮਚ ਲਸਣ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।
4. ਇਸ ਮਿਸ਼ਰਣ ਨੂੰ ਇੱਕ ਬਾਊਲ ‘ਚ ਪਾਓ, ਅਤੇ ਫ਼ਿਰ ਇਸ ਵਿੱਚ 65 ਗ੍ਰਾਮ ਪ੍ਰੌਸੈੱਸਡ ਚੀਜ਼, 2 ਚੱਮਚ ਫ਼ਰੈੱਸ਼ ਕਰੀਮ, 2 ਚੱਮਚ ਦਹੀਂ, 40 ਗ੍ਰਾਮ ਮੱਕੀ ਦਾ ਆਟਾ, 1 ਚੱਮਚ ਨਮਕ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ।
5. ਚਿਕਨ ਨੂੰ ਪੂਰੀ ਰਾਤ ਮੈਰੀਨੇਟ ਲਈ ਰੱਖ ਦਿਓ।
6. 30 ਮਿੰਟ ਲਈ ਸੀਖਾਂ ਨੂੰ ਪਾਣੀ ‘ਚ ਡੁੱਬੋ ਕੇ ਰੱਖੋ।
7. ਚਿਕਨ ਨੂੰ ਸੀਖਾਂ ‘ਚ ਪਰੋ ਲਓ।
8. ਅਵਨ ਨੂੰ 250 ਡਿੱਗਰੀ ਫ਼ੈਰਨਹਾਈਟ/480 ਡਿੱਗਰੀ ਸੈਲਸੀਅਸ ਤਕ ਗਰਮ ਕਰੋ ਅਤੇ ਚਿਕਨ ਨੂੰ ਇਸ ਵਿੱਚ 8 ਮਿੰਟ ਲਈ ਬੇਕ ਕਰੋ।
9. ਇਸ ਨੂੰ ਘਿਓ ਨਾਲ ਬਰੱਸ਼ ਕਰੋ ਅਤੇ ਫ਼ਲਿਪ ਕਰੋ।
10. ਫ਼ਿਰ ਇਸ ਨੂੰ 8 ਮਿੰਟ ਲਈ ਸੇਕ ਲਓ।
11. ਇਸ ਦੇ ‘ਤੇ ਕੁੱਝ ਚਾਟ ਮਸਾਲਾ ਛਿੜਕ ਦਿਓ।
12. ਚਟਨੀ ਨਾਲ ਗਰਮਾ-ਗਰਮ ਸਰਵ ਕਰੋ।