ਬਾਦਾਮ ਖਾਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਇਸ ਦੀ ਵਰਤੋਂ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੀ ਹੈ। ਮਿਨਰਲਜ਼ ਵਾਇਟਾਮਿਨ ਅਤੇ ਫ਼ਾਈਬਰ ਨਾਲ ਭਰਪੂਰ 4-5 ਬਾਦਾਮ ਖਾਣ ਨਾਲ ਬਲੱਡ ਪ੍ਰੈਸ਼ਰ, ਭਾਰ ਵਧਣਾ, ਬਲੱਡ ਸ਼ੂਗਰ ਅਤੇ ਦਿਲ ਦੇ ਰੋਗਾਂ ਦਾ ਖ਼ਤਰਾ ਘੱਟ ਜਾਂਦਾ ਹੈ। ਤੁਸੀਂ ਚਾਹੋ ਤਾਂ ਬਾਦਾਮ ਨੂੰ ਦੁੱਧ ਵਿੱਚ ਪਾ ਕੇ, ਭਿਓਂ ਕੇ ਜਾਂ ਫ਼ਿਰ ਭੁੰਨ ਕੇ ਵੀ ਖਾ ਸਕਦੇ ਹੋ। ਇਸ ਨੂੰ ਖਾਣ ਨਾਲ ਦਿਮਾਗ਼ ਤੇਜ਼, ਡਾਇਬਿਟੀਜ਼ ਕੰਟਰੋਲ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਆਓ ਜਾਣਦੇ ਹਾਂ ਰੋਜ਼ਾਨਾ ਬਾਦਾਮ ਖਾਣ ਨਾਲ ਤੁਹਾਨੂੰ ਕੀ-ਕੀ ਫ਼ਾਇਦੇ ਹੋ ਸਕਦੇ ਹਨ।
ਤਨਾਅ: ਐਂਟੀਔਕਸੀਡੈਂਟ ਗੁਣਾਂ ਨਾਲ ਭਰਪੂਰ ਬਾਦਾਮ ਦੀ ਵਰਤੋਂ ਤਨਾਅ ਦੂਰ ਕਰਨ ‘ਚ ਮਦਦ ਮਿਲਦੀ ਹੈ। ਇਸ ਨੂੰ ਖਾਣ ਨਾਲ ਦਿਮਾਗ਼ ਰਿਲੈਕਸਡ ਹੁੰਦਾ ਹੈ ਜਿਸ ਨਾਲ ਤੁਸੀਂ ਤਨਾਅ ਤੋਂ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਤੁਹਾਨੂੰ ਡਿਪ੍ਰੈਸ਼ਨ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
ਬਲੱਡ ਪ੍ਰੈਸ਼ਰ ਕੰਟਰੋਲ: ਪ੍ਰੋਟੀਨਜ਼, ਫ਼ਾਈਬਰ ਅਤੇ ਮਿਨਰਲਜ਼ ਨਾਲ ਭਰਪੂਰ ਹੋਣ ਕਾਰਨ ਇਹ ਡਾਇਬਿਟੀਜ਼ ਦੇ ਮਰੀਜ਼ਾਂ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਰੋਜ਼ਾਨਾ ਬਾਦਾਮ ਦੀ ਵਰਤੋਂ ਸ਼ਰੀਰ ‘ਚ ਇਨਸੁਲਿਨ ਦੀ ਮਾਤਰਾ ਨੂੰ ਕੰਟਰੋਲ ਕਰ ਕੇ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਦੀ ਹੈ।
ਦਿਲ ਦੇ ਰੋਗ: ਬਾਦਾਮ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸ਼ਰੀਰ ‘ਚ ਐਲਫ਼ਾ-1 ਐੱਚ ਡੀ ਐੱਲ ਲੈਵਲ ਵਧਦਾ ਹੈ ਜਿਸ ਨਾਲ ਕੋਲੈਸਟਰੋਲ ਕੰਟਰੋਲ ਕਰ ਕੇ ਦਿਲ ਦੇ ਰੋਗਾਂ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਲਈ ਰੋਜ਼ਾਨਾ ਘੱਟ ਤੋਂ ਘੱਟ ਮੁੱਠੀ ਇੱਕ ਬਾਦਾਮਾਂ ਦੀ ਵਰਤੋਂ ਕਰੋ।
ਮਜ਼ਬੂਤ ਹੱਡੀਆਂ: ਕੱਚੇ ਬਾਦਾਮਾਂ ‘ਚ ਫ਼ਾਸਫ਼ੋਰਸ, ਮੈਗਨੀਜ਼ੀਅਮ ਅਤੇ ਕੈਲਸ਼ੀਅਮ ਵਰਗੇ ਗੁਣ ਹੁੰਦੇ ਹਨ ਜੋ ਕਿ ਹੱਡੀਆਂ ਅਤੇ ਦੰਦਾਂ ਲਈ ਫ਼ਾਇਦੇਮੰਦ ਹੁੰਦੇ ਹਨ। ਬਾਦਾਮ, ਦਹੀਂ ਅਤੇ ਓਟਮੀਲ ਨੂੰ ਬਲੈਂਡ ਕਰ ਕੇ ਰੋਜ਼ਾਨਾ ਇਸ ਦੀ ਵਰਤੋਂ ਕਰੋ।
ਭਾਰ ਘੱਟ ਕਰਨਾ: ਸਨੈਕਸ ਦੇ ਮੁਕਾਬਲੇ ਬਾਦਾਮ ਦੀ ਵਰਤੋਂ ਕਾਫ਼ੀ ਹੱਦ ਤਕ ਭੁੱਖ ਨੂੰ ਕੰਟਰੋਲ ਕਰਦੀ ਹੈ ਜਿਸ ਨਾਲ ਤੁਸੀਂ ਓਵਰਈਟਿੰਗ ਨਹੀਂ ਕਰਦੇ। ਇਸ ਲਈ ਭਾਰ ਕੰਟਰੋਲ ਕਰਨ ਲਈ ਫ਼ਾਈਬਰ, ਪ੍ਰੋਟੀਨ ਅਤੇ ਵਸਾ ਨਾਲ ਭਰਪੂਰ ਬਾਦਾਮਾਂ ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਿਲ ਕਰੋ।
ਕਬਜ਼: ਬਾਦਾਮ ‘ਚ ਜ਼ਿਆਦਾ ਮਾਤਰਾ ‘ਚ ਫ਼ਾਈਬਰ ਮੌਜੂਦ ਹੁੰਦਾ ਹੈ ਜੋ ਕਿ ਭੋਜਨ ਪਚਾਉਣ ‘ਚ ਮਦਦ ਕਰਦਾ ਹੈ। ਚਾਰ-ਪੰਜ ਬਾਦਾਮ ਖਾਣ ਤੋਂ ਬਾਅਦ ਇੱਕ ਗਿਲਾਸ ਪਾਣੀ ਪੀਓ। ਇਸ ਨਾਲ ਤੁਹਾਡੀ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਪੇਟ ਦੇ ਕੈਂਸਰ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
—-