ਨਵੀਂ ਦਿੱਲੀ – ਭਾਰਤੀ ਸਾਬਕਾ ਸਲਾਮੀ ਬੱਲੇਬਾਜ਼ ਵਰੇਂਦਰ ਸਹਿਵਾਗ ਜੇਕਰ ਕ੍ਰਿਕਟਰ ਨਾ ਬਣਦਾ ਤਾਂ ਉਹ ਖੇਤਾਂ ਵਿੱਚ ਕਿਸਾਨ ਦੀ ਭੂਮਿਕਾ ਨਿਭਾ ਰਿਹਾ ਹੁੰਦਾ। ਸਹਿਵਾਗ ਨੇ ਇੱਕ ਸ਼ੋਅ ਦੌਰਾਨ ਦੱਸਿਆ ਕਿ ”ਮੇਰੇ ਪਿਤਾ ਇੱਕ ਕਿਸਾਨ ਹਨ। ਮੈਂ ਜ਼ਿਆਦਾ ਪੜ੍ਹਿਆ-ਲਿਖਿਆ ਨਹੀਂ, ਇਸ ਲਈ ਡਾਕਟਰ ਜਾਂ ਇੰਜੀਨੀਅਰ ਤਾਂ ਬਣ ਨਹੀਂ ਸੀ ਸਕਦਾ। ਮੈਨੂੰ ਲੱਗਦਾ ਹੈ ਕਿ ਮੈਂ ਜੇਕਰ ਕ੍ਰਿਕਟਰ ਨਹੀਂ ਤਾਂ ਕਿਸਾਨ ਹੀ ਹੁੰਦਾ। ਮੇਰੀ ਆਰਮੀ ਅਤੇ ਪੁਲੀਸ ਦੀ ਨੌਕਰੀ ਵਿੱਚ ਦਿਲਚਸਪੀ ਸੀ, ਪਰ ਉਸ ਲਈ ਫ਼ਿੱਟਨੈੱਸ ਬਹੁਤ ਜ਼ੂਰਰੀ ਹੁੰਦੀ ਹੈ। ਮੇਰੀ ਫ਼ਿੱਟਨੈੱਸ ਉਸ ਲੈਵਲ ਦੀ ਨਹੀਂ ਸੀ।
ਉਥੇ ਹੀ ਸ਼ੋਅ ਵਿੱਚ ਮੌਜੂਦ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਨੇ ਕਿਹਾ ਕਿ ਜੇਕਰ ਉਹ ਕ੍ਰਿਕਟਰ ਨਾ ਹੁੰਦਾ ਤਾਂ ਆਰਮੀ ਵਿੱਚ ਜਾਂਦਾ ਕਿਉਂਕਿ ਉਸ ਦੇ ਪਰਿਵਾਰ ਦੇ ਜ਼ਿਆਦਾਤਰ ਲੋਕ ਆਰਮੀ ਵਿੱਚ ਹੀ ਹਨ।