ਨਵੀਂ ਦਿੱਲੀ – ਜੀ.ਐਸ.ਟੀ. ਕੌਂਸਲ ਦੀ 28 ਸਤੰਬਰ ਨੂੰ 30ਵੀਂ ਬੈਠਕ ਹੋਣ ਵਾਲੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਐਮਰਜੈਂਸੀ ਸੈੱਸ ‘ਤੇ ਚਰਚਾ ਹੋ ਸਕਦੀ ਹੈ। ਬਿਜ਼ਨੈੱਸ ਵੈਬਸਾਈਟ ਮਨੀਕੰਟਰੋਲ ਨੂੰ ਸੂਤਰਾਂ ਵਲੋਂ ਮਿਲੀ ਜਾਣਕਾਰੀ ਮੁਤਾਬਕ ਸਿਗਰੇਟ ਵਰਗੇ ਤੰਬਾਕੂ ਅਤੇ ਪਾਨ ਮਸਾਲੇ ‘ਤੇ ਛੇਤੀ ਹੀ ਹੋਰ ਸੈੱਸ ਲਗਾਇਆ ਜਾ ਸਕਦਾ ਹੈ। ਜੇਕਰ ਸਿਗਰੇਟ ‘ਤੇ ਸੈੱਸ ਲੱਗਦਾ ਹੈ ਤਾਂ ਸਿਗਰੇਟ ਦੀ ਕੀਮਤ 5-6 ਫੀਸਦੀ ਤੱਕ ਵੱਧ ਸਕਦੀ ਹੈ। ਇਸ ਤੋਂ ਇਲਾਵਾ ਲਗਜ਼ਰੀ ਗੁਡਸ ‘ਤੇ ਵੀ ਇਹ ਨਵਾਂ ਟੈਕਸ ਲਗਾਇਆ ਜਾ ਸਕਦਾ ਹੈ। ਅਜਿਹੇ ਵਿਚ ਐਸ.ਯੂ.ਵੀ. ਮਹਿੰਗੀ ਹੋ ਸਕਦੀ ਹੈ।
ਤੁਹਾਨੂੰ ਦੱਸ ਦਈਏ ਕਿ 28 ਸਤੰਬਰ ਨੂੰ ਹੋਣ ਵਾਲੀ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਵਿਚ ਐਮਰਜੈਂਸੀ ਸੈੱਸ ‘ਤੇ ਚਰਚਾ ਹੋ ਸਕਦੀ ਹੈ। ਐਮਰਜੈਂਸੀ ਸੈੱਸ ਦੀ ਸ਼ੁਰੂਆਤ ਕੇਰਲ ਤੋਂ ਹੋ ਸਕਦੀ ਹੈ। ਸਿਗਰੇਟ ‘ਤੇ ਲੱਗਣ ਵਾਲੇ ਸੈੱਸ ਵਿਚ ਵਾਧਾ ਹੋਣ ‘ਤੇ ਸਿਗਰੇਟ ਦੇ ਭਾਅ ‘ਤੇ ਕੋਈ ਬਦਲਾਅ ਨਹੀਂ ਹੁੰਦਾ, ਹਾਲਾਂਕਿ ਐਮਰਜੈਂਸੀ ਸੈੱਸ ਲੱਗਣ ਦੀ ਸਥਿਤੀ ਵਿਚ ਕੰਪਨੀਆਂ ਸਿਗਰੇਟ ਦੀਆਂ ਕੀਮਤਾਂ ਵਧਾ ਸਕਦੀਆਂ ਹਨ। ਸੀ.ਐਲ.ਐਸ.ਏ. ਮੁਤਾਬਕ ਆਈ.ਟੀ.ਸੀ. ਸਿਗਰੇਟ ‘ਤੇ ਐਮਰਜੈਂਸੀ ਸੈੱਸ ਲਗਾਉਣ ਤੋਂ ਬਾਅਦ 5-6 ਫੀਸਦੀ ਤੱਕ ਕੀਮਤਾਂ ਵੱਧ ਸਕਦੀਆਂ ਹਨ। ਅਜਿਹੇ ਵਿਚ ਫੁੱਟ ਕੇ ਕੀਮਤ ਵਿਚ ਵੀ ਵਾਧਾ ਹੋਣਾ ਤੈਅ ਹੈ।
ਜੇਕਰ ਅਜਿਹਾ ਹੁੰਦਾ ਹੈ ਤਾਂ ਖੁਲ੍ਹੇ ਵਿਚ ਸਿਗਰੇਟ ਦੀ ਕੀਮਤ ਇਕ ਤੋਂ ਦੋ ਰੁਪਏ ਤੱਕ ਵੱਧ ਸਕਦੇ ਹਨ। ਸੀ.ਐਲ.ਐਸ.ਏ. ਮੁਤਾਬਕ ਐਮਰਜੈਂਸੀ ਸੈੱਸ ਦੀ ਸ਼ੁਰੂਆਤ ਕੇਰਲ ਤੋਂ ਹੋ ਸਕਦੀ ਹੈ। ਸੀ.ਐਲ.ਐਸ.ਏ. ਨੇ ਕਿਹਾ ਕਿ ਸਿਗਰੇਟ ‘ਤੇ ਸੈੱਸ ਲੱਗਣ ਨਾਲ ਹੋਣ ਵਾਲੀ ਵਾਧੂ ਕਮਾਈ ਦੀ ਵਰਤੋਂ ਕੇਰਲ ਵਿਚ ਹੋਵੇਗਾ। ਹੜ੍ਹ ਪ੍ਰਭਾਵਿਤ ਕੇਰਲ ਨੂੰ ਦੁਬਾਰਾ ਬਿਹਤਰ ਸਥਿਤੀ ਵਿਚ ਪਹੁੰਚਣ ਲਈ ਇਸ ਸੈੱਸ ਨਾਲ ਹੋਣ ਵਾਲੀ ਆਮਦਨ ਦੀ ਵਰਤੋਂ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਕੇਰਲ ਵਿਚ ਆਏ ਹੜ੍ਹ ਕਾਰਨ ਉਥੋਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।