ਹੈਦਰਾਬਾਦ—ਕਤਰ ਏਅਰਵੇਜ਼ ਦੀ ਦੋਹਾ ਤੋਂ ਹੈਦਰਾਬਾਦ ਆ ਰਹੀ ਫਲਾਈਟ ‘ਚ ਕਥਿਤ ਤੌਰ ‘ਤੇ 11 ਮਹੀਨਿਆਂ ਦੀ ਇਕ ਬੱਚੇ ਦੀ ਮੌਤ ਹੋ ਗਈ। ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਬੱਚਾ ਆਪਣੇ ਮਾਤਾ-ਪਿਤਾ ਦੇ ਨਾਲ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਜਹਾਜ਼ ‘ਚ ਸਾਹ ਲੈਣ ‘ਚ ਤਕਲੀਫ ਹੋਈ। ਹੈਦਰਾਬਾਦ ‘ਚ ਜਹਾਜ਼ ਦੇ ਉਤਰਣ ਮਗਰੋਂ ਬੱਚੇ ਨੂੰ ਹਵਾਈ ਅੱਡੇ ‘ਤੇ ਮੌਜੂਦ ਅਪੋਲੋ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦਾ ਨਾਂ ਅਰਣਵ ਵਰਮਾ ਦੱਸਿਆ ਜਾ ਰਿਹਾ ਹੈ। ਉਸ ਦੇ ਨਾਂ ‘ਤੇ ਅਮਰੀਕੀ ਪਾਸਪੋਰਟ ਹੈ, ਜਦਕਿ ਉਸ ਦੇ ਪਿਤਾ ਅਨਿਲ ਵਰਮਾ ਕੋਲ ਭਾਰਤੀ ਪਾਸਪੋਰਟ ਹੈ।