ਅਦਾਕਾਰ ਇਮਰਾਨ ਹਾਸ਼ਮੀ ਨੇ ਆਪਣੀ ਅਗਲੀ ਫ਼ਿਲਮ ਚੀਟ ਇੰਡੀਆ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਹ ਫ਼ਿਲਮ ਮਜ਼ੂਦਾ ਦੌਰ ਦੀ ਸਿੱਖਿਆ ਪ੍ਰਣਾਲੀ ‘ਤੇ ਆਧਾਰਿਤ ਹੈ। ਇਮਰਾਨ ਨੇ ਟਵੀਟ ਕਰ ਕੇ ਫ਼ਿਲਮ ਨਾਲ ਜੁੜੀ ਟੀਮ ਦਾ ਸ਼ੁਕਰੀਆ ਕਰਦੇ ਹੋਏ ਕਿਹਾ ਕਿ ”ਤੁਹਾਡੇ ਬਿਨਾਂ ਇਹ ਸਭ ਆਸਾਨ ਨਹੀਂ ਸੀ। ਸ਼ੂਟਿੰਗ ਭਾਵੇਂ ਮੁੱਕ ਗਈ ਹੈ ਪਰ ਸਫ਼ਰ ਅਜੇ ਜਾਰੀ ਹੈ।” ਇਹ ਫ਼ਿਲਮ ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਫ਼ਿਲਮ ‘ਚ ਇਮਰਾਨ ਨੇ ਨਿਰਮਾਤਾ ਦੀ ਭੂਮਿਕਾ ਵੀ ਨਿਭਾਈ ਹੈ।