ਰਾਫੇਲ ਖ੍ਰੀਦ ‘ਚ ਕਾਂਗਰਸ ਨੂੰ ਕਮਿਸ਼ਨ ਨਹੀਂ ਮਿਲਿਆ, ਇਸ ਲਈ ਤੜਫ ਰਹੀ ਹੈ : ਸੰਬਿਤ ਪਾਤਰਾ

ਨਵੀਂ ਦਿੱਲੀ—ਭਾਰਤੀ ਸਿਆਸਤਦਾਨ ਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਰਾਫੇਲ ਖ੍ਰੀਦ ‘ਚ ਕਾਂਗਰਸ ਨੂੰ ਕਮਿਸ਼ਨ ਨਹੀਂ ਮਿਲਿਆ, ਇਸ ਲਈ ਉਹ ਤੜਫ ਰਹੀ ਹੈ। ਪਾਤਰਾ ਨੇ ਕਿਹਾ ਕਿ ਸੰਜੇ ਭੰਡਾਰੀ ਜੋ ਰਾਫੇਲ ‘ਤੇ ਸਵਾਲ ਉਠਾ ਰਹੇ ਹਨ, ਉਹ ਇਸਦਾ ਸੌਦਾ ਨਾ ਮਿਲਣ ‘ਤੇ ਘਬਰਾਇਆ ਹੋਇਆ ਹੈ। ਕਾਂਗਰਸ ਸਰਕਾਰ ਦੇ ਸ਼ਾਸਨ ਕਾਲ ‘ਚ ਭੰਡਾਰੀ ਦੀ ਕੰਪਨੀ ਰੱਖਿਆ ਸੌਦਿਆਂ ‘ਚ ਦਲਾਲੀ ਕਰਕੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦਾ ਕੰਮ ਕਰਦੀ ਸੀ। ਭਾਜਪਾ ਬੁਲਾਰੇ ਨੇ ਸਵਾਲ ਕੀਤਾ ਕਿ ਰਾਫੇਲ ਸੌਦੇ ਨਾਲ ਸਬੰਧਿਤ ਗੁਪਤ ਦਸਤਾਵੇਜ਼ ਜੋ ਸਿਰਫ ਰੱਖਿਆ ਮੰਤਰਾਲੇ ‘ਚ ਹੋਣੇ ਚਾਹੀਦੇ ਹਨ, ਉਹ ਰਾਬਰਟ ਵਾਡਰਾ ਦੇ ਦੋਸਤ ਭੰਡਾਰੀ ਦੇ ਘਰ ਤਕ ਕਿਵੇਂ ਪਹੁੰਚੇ? ਕਾਂਗਰਸ ਇਸ ‘ਤੇ ਜਵਾਬ ਦੇਵੇ।