ਤਿੇਨ ਦਿਨਾਂ ਮਗਰੋਂ ਮੀਂਹ ਰੁਕਿਆ, ਪਰ ਪਿੱਛੇ ਛੱਡ ਗਿਆ ਬਰਬਾਦੀ ਦੀਆਂ ਪੈੜਾਂ

ਮੂਨਕ – ਚੰਡੀਗੜ੍ਹ-ਅੰਬਾਲਾ ਅਤੇ ਪਟਿਆਲਾ ਆਦਿ ਵਿਖੇ ਹੋਈ ਬਰਸਾਤ ਨੇ ਸਬ ਡਵੀਜਨ ਮੂਣਕ ਦੇ ਦੋ ਦਰਜ਼ਨ ਪਿੰਡਾਂ ਦੇ ਲੋਕਾਂ ਵਿਚ ਇਕ ਵਾਰ ਫਿਰ ਘੱਗਰ ਦਰਿਆ ਦੇ ਹੜ੍ਹ ਦਾ ਖੋਫ ਪੈਦਾ ਕਰ ਦਿੱਤਾ ਹੈ| ਮੂਣਕ ਵਿਖੇ ਘੱਗਰ ਦਰਿਆ ਵਿਚ ਪਾਣੀ ਤੇਜੀ ਨਾਲ ਵਧ ਰਿਹਾ ਹੈ, ਫਿਲਹਾਲ ਭਾਵੇਂ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਕਾਫੀ ਨੀਚੇ ਚੱਲ ਰਿਹਾ ਹੈ ਪਰ ਹੋਰ ਬਰਸਾਤ ਸਬੰਧੀ ਮਿਲ ਰਹੀਆਂ ਖਬਰਾਂ ਨੂੰ ਲੈ ਕੇ ਹਲਕੇ ਦੇ ਲੋਕਾਂ ਵਿਚ ਘੱਗਰ ਦਰਿਆ ਦੇ ਸੰਭਾਵੀ ਹੜ੍ਹ ਦਾ ਡਰ ਸਤਾਉਣ ਲੱਗ ਪਿਆ ਹੈ |
ਹਲਕੇ ਵਿਚ ਪਿਛਲੇ ਦੋ ਦਿਨਾਂ ਤੋਂ ਭਾਰੀ ਅਤੇ ਬੁੰਦਾਬਾਦੀ ਲਗਾਤਾਰ ਹੋਣ ਕਾਰਨ ਝੋਨੇ ਦੀ ਫਸਲ ‘ਤੇ ਕਾਫੀ ਮਾਰੂ ਅਸਰ ਪਿਆ ਹੈ| ਬਰਸਾਤ ਕਾਰਨ ਝੋਨੇ ਦੀ ਪੱਕੀਆਂ ਫਸਲਾਂ ਧਰਤੀ ‘ਤੇ ਵਿਛ ਗਈਆਂ ਹਨ ਅਤੇ ਜਿਨ੍ਹਾਂ ਫਸਲਾਂ ਨੂੰ ਬਰਸਾਤ ਤੋਂ ਪਹਿਲਾ ਤਾਜਾ ਪਾਣੀ ਦਿੱਤਾ ਹੋਇਆ ਸੀ ਉਹ ਵੀ ਡਿੱਗ ਕੇ ਧਰਤੀ ‘ਤੇ ਵਿਛ ਗਈਆਂ ਹਨ| ਕਿਸਾਨਾਂ ਅਨੁਸਾਰ ਹੁਣ ਤੱਕ ਦੀ ਬਰਸਾਤ ਨਾਲ ਹੀ ਝੋਨੇ ਦੀਆਂ ਸਫਲਾਂ ਦਾ 20 ਫੀਸਦੀ ਤੋਂ ਉੱਪਰ ਨੁਕਸਾਨ ਹੋ ਚੁੱਕਾ ਹੈ| ਘੱਗਰ ਦਰਿਆ ਦੇ ਹੜ੍ਹ ਪਿਛਲੇ 30 ਸਾਲਾਂ ਤੋਂ ਹਲਕੇ ਦੇ ਕਿਸਾਨਾਂ ਲਈ ਮੁਸੀਬਤ ਬਣੇ ਹੋਏ ਹਨ| ਘੱਗਰ ਦਰਿਆ ਦਾ ਪਾਣੀ ਘੱਟੋ ਘੱਟ ਦੋ ਦਰਜਨ ਵਾਰ ਹਲਕੇ ਵਿਚ ਹੜ੍ਹ ਦਾ ਰੂਪ ਧਾਰਨ ਕਰ ਕੇ ਤਬਾਹੀ ਮਚਾ ਚੁੱਕਾ ਹੈ | ਸਾਲ 1998, 1993 ਅਤੇ 2009 ‘ਚ ਆਏ ਹੜ੍ਹ ਦੀ ਤਬਾਹੀ ਨੂੰ ਯਾਦ ਕਰ ਕੇ ਲੋਕਾਂ ਵਿਚ ਹੁਣ ਵੀ ਕੰਬਨੀ ਛਿੜ ਜਾਂਦੀ ਹੈ | ਸਾਲ 2009 ਵਿਚ ਇਸ ਮਹੀਨੇ ਸਤੰਬਰ ਵਿਚ ਘੱਗਰ ਦਰਿਆ ਵਿਚ ਆਏ ਹੜ੍ਹ ਨੇ ਇਲਾਕੇ ਦੀਆਂ ਪੱਕੀਆਂ ਫਸਲਾਂ ਨੂੰ ਆਪਣੀ ਚਪੇਟ ਵਿਚ ਲਿਆ ਸੀ| ਘੱਗਰ ਦਰਿਆ ਦੇ ਸੰਭਾਵੀ ਹੜ੍ਹ ਸਬੰਧੀ ਡਰੇਨਿਜ ਵਿਭਾਗ ਦੇ ਜੀ.ਈ. ਰਾਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਸਥਿਤੀ ਮੁਤਾਬਿਕ ਘੱਗਰ ਦਰਿਆ ਦੇ ਸੰਭਾਵੀ ਹੜ੍ਹ ਨੂੰ ਲੈ ਕੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਮੂਣਕ ਵਿਖੇ ਇਸ ਸਮੇਂ ਘੱਗਰ ਦਰਿਆ ਵਿਚ ਪਾਣੀ ਚੱਲ ਰਿਹਾ ਹੈ | ਇਹ ਬੀਤੀ ਪਰਸੋਂ ਡੇਰਾਬਸੀ ਦੇ ਨੇੜੇ ਭਾਖੜਪੁਰ ਦੀ ਚਾਰ ਫੁੱਟ ਗੇਜ ਅਨੁਸਾਰ ਹੈ ਅਤੇ ਕੁੱਲ ਭੱਖੜਪੁਰ ਗੇਜ ਅਨੁਸਾਰ ਘੱਗਰ ਦਰਿਆ ਵਿਚ 2-3 ਫੁੱਟ ਪਾਣੀ ਸੀ ਅਤੇ ਅੱਜ ਇਹ 4 ਫੁੱਟ ਪਾਣੀ ਚੱਲ ਰਿਹਾ ਹੈ ਸੋ ਜੀ.ਈ. ਅਨੁਸਾਰ ਘੱਗਰ ਦਰਿਆ ਇਕ ਵਾਰ ਪਾਣੀ ਘੱਟ ਕੇ ਦੁਬਾਰਾ ਫਿਰ ਚੜ੍ਹਾ ਸ਼ੁਰੂ ਹੋ ਜਾਾਵੇਗਾ | ਬਰਸਾਤ ਦੀ ਹੁਣ ਤੱਕ ਦੀ ਸਥਿਤੀ ਮੁਤਾਬਿਕ ਘੱਗਰ ਦਰਿਆ ਦੇ ਹੜ੍ਹ ਦਾ ਕੋਈ ਖਤਰਾ ਨਹੀਂ ਹੈ ਫਿਰ ਵੀ ਜਿਸ ਤਰੀਕੇ ਨਾਲ ਲਗਾਤਾਰ ਬਰਸਾਤ ਪੈ ਰਹੀ ਹੈ | ਇਸ ਨਾਲ ਕੁਝ ਵੀ ਹੋ ਸਕਦਾ ਹੈ | ਉਨ੍ਹਾਂ ਹੋਰ ਦੱਸਿਆ ਕਿ ਘੱਗਰ ਦਰਿਆ ਦੇ ਸੰਭਾਵੀ ਹੜ੍ਹ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਾਕਸ ਹੈ |