ਪਿਛਲੇ ਸਾਲ ਦੇ ਮੁਕਾਬਲੇ ਚੀਨੀ ਸੈਨਿਕਾਂ ਦੀ ਘੁਸਪੈਠ ‘ਚ 20 ਫੀਸਦੀ ਆਈ ਕਮੀ

ਨਵੀਂ ਦਿੱਲੀ—ਸਰਕਾਰੀ ਅਧਿਕਾਰੀਆਂ ਮੁਤਾਬਕ ਭਾਰਤ ਅਤੇ ਚੀਨ ਦੇ ਵਿਚ 3,488 ਕਿਮੀ ਦੇ ਐੱਲ.ਏ.ਸੀ. ਰੇਖਾ ਦਾ ਉਲੰਘਨ ਕਰਕੇ ਪੀਪਲਸ ਲਿਬਰੇਸ਼ਨ ਆਰਮੀ ਦੁਆਰਾ 2017 ਦੀ ਤੁਲਨਾ ‘ਚ 2018 ‘ਚ ਘੁਸਪੈਠ ‘ਚ ਕਾਫੀ ਕਮੀ ਆਈ ਹੈ। ਇਸ ਸਭ ਵੁਹਾਨ ਸੀਪੀਰਟ ਤੋਂ ਬਾਅਦ ਦਾ ਨਤੀਜਾ ਹੈ। ਨਵੰਬਰ ‘ਚ ਸਿੰਗਾਪੁਰ ‘ਚ ਪੂਰਵੀ ਏਸ਼ੀਆ ਸਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ‘ਚ ਹੋਈ ਬੈਠਕ ‘ਤੇ ਇਸ ਮੁੱਦੇ ‘ਤੇ ਗੰਭੀਰ ਚਰਚਾ ਹੋਈ ਸੀ। ਇਹ ਵੀ ਪਤਾ ਚਲਿਆ ਹੈ ਕਿ ਇਸ ਸਾਲ 20 ਸਤੰਬਰ ਤਕ ਕੁੱਲ 137 ਪੀ.ਐੱਲ.ਏ. ਘੁਸਪੈਠ ਹੋਏ ਹਨ ਜਦਕਿ 2017 ‘ਚ 170 ਵਾਰ ਘੁਸਪੈਠ ਹੋਈ ਕੁੱੱਲ ਮਿਲਾ ਕੇ ਘੁਸਪੈਠ ‘ਚ 20 ਫੀਸਦੀ ਕਮੀ ਆਈ ਹੈ। ਅਧਿਕਾਰੀ ਇਸ ਕਮੀ ਲਈ ਵੁਹਾਨ ਲਈ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਚ ਹੋਏ ਸਿਖਰ ਸਮੇਲਨ ਨੂੰ ਇਸ ਦਾ ਸਿਹਰਾ ਦਿੰਦੇ ਹਨ।