ਵਿਸ਼ਾਖਾਪਟਨਮ— ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ‘ਚ ਨਕਸਲੀਆਂ ਨੇ ਤੇਲੁਗੁ ਦੇਸ਼ਮ ਪਾਰਟੀ(ਟੀ.ਡੀ.ਪੀ.) ਦੇ ਦੋ ਨੇਤਾਵਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਗੋਲੀ ਲੱਗਣ ਨਾਲ ਦੋ ਨੇਤਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਕਸਲੀਆਂ ਨੇ ਅਰਾਕੂ ਦੇ ਵਿਧਾਇਕ ਕਿਦਾਰੀ ਰਾਓ ਅਤੇ ਸਾਬਕਾ ਵਿਧਾਇਕ ਸਿਵੇਰੀ ਸੋਮਾ ਨੂੰ ਡੁੰਬਰੀਗੁਡਾ ਮੰਡਲ ‘ਚ ਉਸ ਸਮੇਂ ਗੋਲੀ ਮਾਰੀ ਜਦੋਂ ਉਹ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਨਕਸਲੀ ਹਮਲੇ ‘ਚ ਰਾਓ ਦੇ ਪਰਸਨਲ ਅਸਿਸਟੈਂਟ ਦੀ ਵੀ ਮੌਤ ਹੋ ਗਈ।
ਮੀਡੀਆ ਰਿਪੋਰਟ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ 60 ਤੋਂ ਜ਼ਿਆਦਾ ਨਕਸਲੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਥੇ ਹੀ ਇਸ ਵਾਰਦਾਤ ‘ਤੇ ਟੀ.ਡੀ.ਪੀ. ਨੇ ਬਿਆਨ ਜਾਰੀ ਕਰਕੇ ਹਮਲੇ ਦੀ ਨਿੰਦਾ ਕੀਤੀ ਹੈ। ਰਾਜ ਦੇ ਮੁੱਖਮੰਤਰੀ ਚੰਦਰਬਾਬੂ ਨਾਇਡੂ ਨੇ ਦੋਵਾਂ ਮ੍ਰਿਤਕ ਨੇਤਾਵਾਂ ਦੇ ਪਰਿਵਾਰ ਦੇ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ। ਨਾਇਡੂ ਇਨੀਂ ਦਿਨੀਂ ਅਮਰੀਕਾ ਦੌਰੇ ‘ਤੇ ਗਏ ਹੋਏ ਹਨ। ਸੀ.ਪੀ.ਆਈ. ਦੇ ਮੈਂਬਰ ਇਨੀਂ ਦਿਨੀਂ ਪਾਰਟੀ ਦਾ ਸਥਾਪਨਾ ਦਿਵਸ ਮਨਾਂ ਰਹੇ ਹਨ। ਇਹ ਪ੍ਰੋਗਰਾਮ 21 ਸਤੰਬਰ ਨੂੰ ਸ਼ੁਰੂ ਕੀਤਾ ਗਿਆ ਸੀ ਜੋ ਕਿ 27 ਸਤੰਬਰ ਤੱਕ ਚੱਲੇਗਾ। ਰਾਓ ਵਾਈ.ਐਸ.ਆਰ. ਕਾਂਗਰਸ ਛੱਡ ਟੀ.ਡੀ.ਪੀ. ‘ਚ ਸ਼ਾਮਲ ਹੋਏ ਸਨ।