ਨਵੀਂ ਦਿੱਲੀ— ਅਗਲੀਆਂ ਚੋਣਾਂ ਦੇ ਨੇੜੇ ਆਉਂਦੇ ਹੀ ਰਾਜਨੀਤਿਕ ਪਾਰਟੀਆਂ ਵਿਚਾਲੇ ਜੁਬਾਨੀ ਜੰਗ ਸ਼ੁਰੂ ਹੋ ਗਈ ਹੈ। ਐਤਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਦਿੱਲੀ ‘ਚ ਚੁਣਾਵੀਂ ਹੁੰਕਾਰ ਭਰਦੇ ਹੋਏ ਮੁੱਖਮੰਤਰੀ ਅਰਵਿੰਦ ਕੇਜਰੀਵਾਲ ‘ਤੇ ਹਮਲਾ ਬੋਲਿਆ। ਸ਼ਾਹ ਨੇ ਇਨ੍ਹਾਂ ਦੋਸ਼ਾਂ ‘ਤੇ ਪਲਟਵਾਰ ਕਰਦੇ ਹੋਏ ਕੇਜਰੀਵਾਲ ਨੇ ਉਨ੍ਹਾਂ ਨੂੰ ਖੁਲ੍ਹੀ ਬਹਿਸ ਦੀ ਚੁਣੌਤੀ ਦਿੱਤੀ।
ਕੇਜਰੀਵਾਲ ਨੇ ਟਵੀਟ ‘ਤੇ ਲਿਖਿਆ ਕਿ ਅਮਿਤ ਸ਼ਾਹ ਜੀ, ਜਿੰਨੇ ਕੰਮ ਮੋਦੀ ਜੀ ਨੇ 4 ਸਾਲ ‘ਚ ਕੀਤੇ ਉਸ ਤੋਂ 10 ਗੁਣਾ ਕੰਮ ਅਸੀਂ ਕੀਤੇ। ਮੋਦੀ ਜੀ ਨੇ ਜਿੰਨੇ ਜਨਵਿਰੋਧੀ ਅਤੇ ਗਲਤ ਕੰਮ ਕੀਤੇ, ਅਸੀਂ ਇਕ ਵੀ ਅਜਿਹਾ ਕੰਮ ਨਹੀਂ ਕੀਤਾ। ਉਨ੍ਹਾਂ ਨੇ ਲਿਖਿਆ ਕਿ ਮੈਂ ਚੈਲੇਂਜ ਦਿੰਦਾ ਹਾਂ ਕਿ ਆਓ ਇਸ ਰਾਮ ਲੀਲਾ ਮੈਦਾਨ ‘ਚ ਇਸ ‘ਤੇ ਇਕ ਖੁਲ੍ਹੀ ਬਹਿਸ ਹੋ ਜਾਵੇ, ਦਿੱਲੀ ਦੀ ਸਾਰੀ ਜਨਤਾ ਸਾਹਮਣੇ।