ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ‘ਚ ਕਾਂਗਰਸ ਨੂੰ ਮਿਲੀ ਵੱਡੀ ਸਫਲਤਾ

ਚੰਡੀਗੜ, 22 ਸਤੰਬਰ : ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਚੋਣ ਨਤੀਜਿਆਂ ‘ਚ ਕਾਂਗਰਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ।
ਇਸ ਦੌਰਾਨ ਇਹਨਾਂ ਚੋਣਾਂ ਦੇ ਤਾਜ਼ਾ ਨਤੀਜੇ ਇਸ ਪ੍ਰਕਾਰ ਹਨ –
ਬਲਾਕ ਸੰਮਤੀ ਚੋਣਾਂ ਵਿਚ ਜਿੱਥੇ ਹੁਣ ਤੱਕ ਕਾਂਗਰਸ ਨੇ 862 ਸੀਟਾਂ ਜਿੱਤੀਆਂ ਹਨ, ਉਥੇ ਅਕਾਲੀ ਦਲ ਨੇ 108 ਅਤੇ ਆਮ ਆਦਮੀ ਪਾਰਟੀ ਨੇ 7 ਸੀਟਾਂ ਉਤੇ ਜਿੱਤ ਦਰਜ ਕੀਤੀ।
ਇਸ ਤੋਂ ਇਲਾਵਾ ਜ਼ਿਲ੍ਹਾ ਪਰਿਸ਼ਦ ਦੀਆਂ 354 ਸੀਟਾਂ ‘ਤੇ ਕਾਂਗਰਸ ਨੇ ਹੁਣ ਤੱਕ 85, ਅਕਾਲੀ ਦਲ ਨੇ 8 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ।
ਇਸ ਦੌਰਾਨ ਕਾਂਗਰਸ ਦੀ ਇਸ ਵੱਡੀ ਜਿੱਤ ਤੋਂ ਬਾਅਦ ਵਰਕਰਾਂ ‘ਚ ਖੁਸ਼ੀ ਦਾ ਮਾਹੌਲ ਹੈ।