ਹਿੰਦੁਸਤਾਨ ‘ਤੇ ਮੰਡਰਾ ਰਿਹਾ ‘ਡੇਈ’ ਤੂਫਾਨ ਦਾ ਖਤਰਾ, ਰੈੱਡ ਅਲਰਟ ਜਾਰੀ

ਨਵੀਂ ਦਿੱਲੀ—ਉੜੀਸਾ ‘ਚ ਤਬਾਹੀ ਮਚਾਉਣ ਤੋਂ ਬਾਅਦ ‘ਡੇਈ’ ਤੂਫਾਨ ਦੇਸ਼ ਦੇ ਹੋਰ ਹਿੱਸਿਆਂ ‘ਚ ਵਧਣ ਲੱਗਾ ਹੈ। ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਜਿਵੇਂ-ਜਿਵੇਂ ਉੜੀਸਾ ਤੋਂ ਇਹ ਤੂਫਾਨ ਅੱਗੇ ਵਧ ਰਿਹਾ ਹੈ, ਇਸਦੀ ਰਫਤਾਰ ਘੱਟ ਹੋ ਰਹੀ ਹੈ। ਚੱਕਰਵਾਤ ਤੂਫਾਨ ਨੇ ਉੜੀਸਾ ਦੇ ਮਲਕਾਨਗਿਰੀ ‘ਚ ਕਹਿਰ ਢਾਹਿਆ ਸੀ। ਇਹ ਚੱਕਰਵਾਤੀ ਤੂਫਾਨ ਉੜੀਸਾ ਤਕ ਸੀਮਿਤ ਨਹੀਂ ਹੈ, ਇਸਦਾ ਅਸਰ ਬਾਕੀ ਰਾਜਾਂ ‘ਚ ਵੀ ਦਿਖ ਰਿਹਾ ਹੈ। ਤੂਫਾਨ ਦੀ ਵਜ੍ਹਾ ਨਾਲ ਰਾਜਧਾਨੀ ਦਿੱਲੀ ਦਾ ਮੌਸਮ ਵੀ ਬਦਲਿਆ ਹੋਇਆ ਹੈ। ਦਿੱਲੀ, ਪੱਛਮੀ ਬੰਗਾਲ, ਛੱਤੀਸਗੜ੍ਹ, ਆਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ ‘ਚ ਚੱਕਰਵਾਤ ਦੀ ਵਜ੍ਹਾ ਨਾਲ ਮੀਂਹ ਪਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਉੜੀਸਾ, ਤੇਲੰਗਾਨਾ, ਝਾਰਖੰਡ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ ‘ਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ। ਮੀਂਹ ਕਰਕੇ ਤਾਪਮਾਨ ਵੀ ਕਾਫੀ ਘਟਿਆ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਕਿ 23 ਤੇ 24 ਸਤੰਬਰ ਨੂੰ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ‘ਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਹੈ।