ਚੰਡੀਗੜ – ਉੱਤਰ ਭਾਰਤ ਵਿਚ ਮਾਨਸੂਨ ਫਿਰ ਤੋਂ ਸਰਗਰਮ ਹੋ ਗਿਆ ਹੈ, ਜਿਸ ਕਾਰਨ ਪੰਜਾਬ ਸਮੇਤ ਦਿੱਲੀ, ਹਰਿਆਣਾ ਅਤੇ ਹਿਮਾਚਲ ਵਿਚ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਦੌਰਾਨ ਹਿਮਾਚਲ ਦੇ ਸ਼ਿਮਲਾ ਵਿਚ ਅੱਜ ਤਾਜ਼ਾ ਬਰਫਬਾਰੀ ਵੀ ਹੋਈ।
ਇਸ ਦੌਰਾਨ ਮੌਸਮ ਵਿਭਾਗ ਨੇ ਪਹਿਲਾਂ ਹੀ 22,23 ਅਤੇ 24 ਸਤੰਬਰ ਤੱਕ ਇਹਨਾਂ ਰਾਜਾਂ ਵਿਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਸੀ।
ਅੱਜ ਪੰਜਾਬ ਵਿਚ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਬਾਰਿਸ਼ ਨਾਲ ਤਾਪਮਾਨ ਵਿਚ ਗਿਰਾਵਟ ਆਈ ਹੈ।
ਇਸੇ ਦੌਰਾਨ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਨਰਮੇ ਦੀ ਫਸਲ ਉਤੇ ਚੇਪਾ, ਤੇਲਾ ਵਰਗੀਆਂ ਜਿਹੜੀਆਂ ਬਿਮਾਰੀਆਂ ਦਾ ਕਿਤੇ—ਕਿਤੇ ਹਮਲਾ ਹੋਇਆ ਹੈ, ਉਹ ਇਸ ਮੀਂਹ ਨਾਲ ਸਭ ਕੁਝ ਧੋਤੇ ਜਾਣ ਸਦਕਾ ਖਤਮ ਹੋਣ ਦੀ ਸੰਭਾਵਨਾ ਬਣ ਗਈ ਹੈ, ਵੈਸੇ ਮਾਹਿਰਾਂ ਨੇ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਫਸਲਾਂ *ਤੇ ਕਿਸੇ ਕਿਸਮ ਦੀ ਸਪਰੇਅ ਤੋਂ ਵਰਜਿਆ ਹੈ।