ਗੁਰੂਗ੍ਰਾਮ:ਲੜਕੀ ਨੂੰ ਉਸੇ ਦੀ ਸੋਸਾਇਟੀ ‘ਚੋਂ ਅਗਵਾ ਕਰ ਕੀਤੀ ਰੇਪ ਦੀ ਕੋਸ਼ਿਸ਼

ਨਵੀਂ ਦਿੱਲੀ— ਦਿੱਲੀ ਤੋਂ ਸਟੇ ਗੁਰੂਗ੍ਰਾਮ ਦੇ ਸੈਕਟਰ 86 ਦੀ ਸੋਸਾਇਟੀ ‘ਚ ਰਹਿਣ ਵਾਲੀ 21 ਸਾਲਾ ਇਕ ਲੜਕੀ ਨੂੰ ਅਗਵਾ ਕਰ ਰੇਪ ਦੀ ਕੋਸ਼ਿਸ਼ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਕ ਮਲਟੀਨੈਸ਼ਨਲ ਆਈ.ਟੀ. ਕੰਪਨੀ ‘ਚ ਕੰਮ ਕਰਨ ਵਾਲੀ ਇਸ ਪੀੜਤ ਲੜਕੀ ਦਾ ਦੋਸ਼ ਹੈ ਕਿ ਜਦੋਂ ਉਹ ਆਪਣੇ ਅਪਾਰਟਮੈਂਟ ਦੀਆਂ ਪੌੜੀਆਂ ਚੜ੍ਹ ਰਹੀ ਸੀ ਤਾਂ ਉਸ ਨੂੰ ਜਬਰਨ ਉਠਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ।
ਲੜਕੀ ਨੇ ਪੁਲਸ ‘ਚ ਦਰਜ ਕਰਵਾਈ ਆਪਣੀ ਸ਼ਿਕਾਇਤ ‘ਚ ਕਿਹਾ ਕਿ ਦੋਸ਼ੀ ਸਾਰੇ ਲੋਕ ਆਪਣੇ ਫਲੈਟ ‘ਚ ਪਾਰਟੀ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ‘ਚੋਂ ਇਕ ਵਿਅਕਤੀ ਨੇ ਜਿਵੇਂ ਹੀ ਮੈਨੂੰ ਦੇਖਿਆ ਤਾਂ ਉਸ ਨੇ ਉਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਸ਼ੋਰ ਮਚਾਉਣ ਦੇ ਹੋਰ ਲੋਕ ਉੱਥੇ ਇਕੱਠੇ ਹੋ ਗਏ।
ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ 5 ਦੋਸ਼ੀ ਲੜਕਿਆਂ ਨੂੰ ਸਾਵਨ, ਅੰਕਿਤ, ਮੁਕੇਸ਼, ਅਭਿਸ਼ੇਕ ਅਤੇ ਸਚਿਨ ਨੂੰ ਗ੍ਰਿਫਤਾਰ ਕਰ ਜੇਲ ਭੇਜ ਦਿੱਤਾ ਹੈ ਉਂਝ ਹੀ ਦੋਸ਼ੀ 2 ਹੋਰ ਵਿਅਕਤੀ ਹੇਮੰਤ ਅਤੇ ਕਮਲ ਨੰਦੀ ਫਰਾਰ ਹੈ। ਪੁਲਸ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ।
ਪੁਲਸ ਨੂੰ ਮਿਲੀ ਜਾਣਕਾਰੀ ਮੁਤਾਬਕ ਅਪਾਰਟਮੈਂਟ ਲਈ ਇਕ ਫਲੈਟ ‘ਚ ਅੰਕਿਤ ਅਤੇ ਸਾਵਨ ਨਾਂ ਦੇ ਦੋ ਲੜਕੇ ਕਿਰਾਏ ‘ਤੇ ਰਹਿੰਦੇ ਹਨ। ਪੀੜਤ ਲੜਕੀ ਨੇ ਅੰਕਿਤ ਅਤੇ ਸਾਵਨ ਸਹਿਤ ਉਨ੍ਹਾਂ ਦੇ 7 ਦੋਸਤਾਂ ‘ਤੇ ਰੇਪ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।
ਘਟਨਾ ਦੌਰਾਨ ਉੱਥੇ ਰਹਿਣ ਵਾਲੇ ਲੋਕਾਂ ਅਤੇ ਪੁਲਸ ਦੇ ਵਿਚ ਵਿਵਾਦ ਵੀ ਹੋ ਗਿਆ। ਉਂਝ ਹੀ ਉੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਰੇਪ ਦੀ ਕੋਸ਼ਿਸ਼ ਕੀਤੀ ਸੀ ਇਸ ਤੋਂ ਬਾਅਦ ਹੀ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ। ਲੋਕਾਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਨਹੀਂ ਫੜਿਆ ਗਿਆ ਤਾਂ ਉਹ ਫਰਾਰ ਹੋ ਜਾਂਦੇ। ਲੋਕਾਂ ਦੇ ਦਬਾਅ ‘ਚ ਆ ਕੇ ਪੁਲਸ ਵਾਲਿਆਂ ਨੇ ਐੱਫ.ਆਈ.ਆਰ ਦਰਜ ਕਰਵਾਈ।
ਸੋਸਾਇਟੀ ‘ਚ ਰਹਿਣ ਵਾਲੇ ਇਕ ਲੜਕੇ ਨੇ ਕਿਹਾ,ਪੀੜਤ ਲੜਕੀ ਦਾ ਪਰਿਵਾਰ ਬਿਲਡਿੰਗ ਦੀ ਦੂਜੀ ਮੰਜ਼ਿਲ ‘ਤੇ ਰਹਿੰਦਾ ਹੈ,ਜਦਕਿ ਦੋਸ਼ੀ ਅੰਕਿਤ ਅਤੇ ਸਾਵਨ ਪਹਿਲੇ ਫਲੋਰ ‘ਤੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਉੱਥੇ ਰਹਿਣ ਵਾਲੇ ਲੋਕਾਂ ਨਾਲ ਗਲਤ ਵਿਵਹਾਰ ਕੀਤਾ ਹੈ। ਇਕ ਵਾਰ ਉਨ੍ਹਾਂ ਨੇ ਲੜਕੀ ਨਾਲ ਛੇੜਛਾੜ ਕੀਤੀ ਸੀ ਅਤੇ ਇਸ ‘ਤੇ ਜਦੋਂ ਸੋਸਾਇਟੀ ਦੇ ਲੋਕਾਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗਾਲੀ-ਗਲੌਚ ‘ਤੇ ਉਤਰ ਆਏ।