ਸ਼੍ਰੀਨਗਰ- ਜੰਮੂ- ਕਸ਼ਮੀਰ ‘ਚ ਅੱਤਵਾਦੀਆਂ ਵਲੋਂ ਪੁਲਸ ਕਰਮਚਾਰੀਆਂ ਦੀ ਹੱਤਿਆ ਕੀਤੇ ਜਾਣ ਦਾ ਗਵਰਨਰ ਸਤਿਆਪਾਲ ਮਾਲਕ ਨੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਹਿਜਬੁਲ ਦੀ ਧਮਕੀ ‘ਤੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਗਵਰਨਰ ਨੇ ਕਿਹਾ ਜੋ ਲੋਕ ਗੋਲੀਆਂ ਚਲਾ ਰਹੇ ਹਨ ਉਨ੍ਹਾਂ ਨੂੰ ਬਦਲੇ ‘ਚ ਗੋਲੀਆਂ ਹੀ ਮਿਲਣਗੀਆਂ। ਉਨ੍ਹਾ ਦਾ ਸਵਾਗਤ ਫੁੱਲਾਂ ਨਾਲ ਨਹੀਂ ਹੋਵੇਗਾ। ਸਿਰਫ ਇਹ ਹੀ ਨਹੀਂ ਬਲਕਿ ਜੰਮੂ ਕਸ਼ਮੀਰ ‘ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ‘ਤੇ ਵੀ ਉਨ੍ਹਾਂ ਨੇ ਟਿੱਪਣੀ ਕੀਤੀ ਹੈ ਅਤੇ ਕਿਹਾ ਕਿ ਚੋਣਾਂ ਨਿਯੁਕਤ ਸਮੇਂ ‘ਤੇ ਹੀ ਹੋਣਗੀਆਂ ਅਤੇ ਹਰ ਸਰਪੰਚ ਦਾ 10 ਲੱਖ ਦਾ ਬੀਮਾ ਵੀ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਸੁਰੱਖਿਆ ਅਤੇ ਰਹਿਣ ਦੀ ਜਗ੍ਹਾ ਦਿੱਤੀ ਜਾਵੇਗੀ।