ਨਾਸਿਕ ‘ਚ ਸਵਾਇਨ ਫਲੂ ਕਾਰਨ ਤਿੰਨ ਹੋਰ ਲੋਕਾਂ ਦੀ ਮੌਤ

ਨਾਸਿਕ— ਮਹਾਰਾਸ਼ਟਰ ‘ਚ ਨਾਸਿਕ ਦੇ ਸਰਕਾਰੀ ਹਸਪਤਾਲ ‘ਚ ਸਵਾਇਨ ਫਲੂ ਨਾਲ ਤਿੰਨ ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਇਸ ਸਾਲ ਇਸ ਗੰਭੀਰ ਬੀਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ। ਸਰਕਾਰੀ ਹਸਪਤਾਲ ਮੁਤਾਬਕ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਸਵਾਇਨ ਫਲੂ ਕਾਰਨ ਮਰਨ ਵਾਲਿਆਂ ‘ਚ ਚਾਂਦਵੜ, ਨਿਫਾੜ ਤੇ ਯੋਵਲਾ ਤਹਿਸੀਲ ਦੇ ਲੋਕ ਸਨ। ਮ੍ਰਿਤਕਾਂ ਦੀ ਪਛਾਣ 40 ਸਾਲਾ ਕੇਦੂ ਠਾਕਰੀ, 59 ਸਾਲਾ ਰਵਿੰਦਰ ਧਰਮਾਜੀ ਗਰੂੜ ਤੇ 42 ਸਾਲਾ ਤਾਰਾਬਾਈ ਸ਼ਰਦ ਕਨਾਡੇ ਦੇ ਰੂਪ ‘ਚ ਕੀਤੀ ਗਈ ਹੈ।