ਜੈਪੁਰ – ਕੇਂਦਰੀ ਕੱਪੜਾ ਮੰਤਰੀ ਸਮਰਿਤੀ ਇਰਾਨੀ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਮਨ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੋਈ ਸਨਮਾਨ ਨਹੀਂ ਹੈ। ਇਥੇ ਇਕ ਪ੍ਰੋਗਰਾਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਬਾਰੇ ਪੁੱਛੇ ਜਾਣ ‘ਤੇ ਇਰਾਨੀ ਨੇ ਕਿਹਾ ਕਿ ਬਦਕਿਸਮਤੀ ਹੈ ਕਿ ਰਾਹੁਲ ਗਾਂਧੀ ਦੇ ਮਨ ਵਿਚ ਪ੍ਰਧਾਨ ਮੰਤਰੀ ਅਹੁਦੇ ਲਈ ਕੋਈ ਵੀ ਸਨਮਾਨ ਨਹੀਂ ਹੈ।
ਇਰਾਨੀ ਮੁਤਾਬਕ ਉਹ ਪ੍ਰਧਾਨ ਮੰਤਰੀ ਅਹੁਦੇ ਦਾ ਜ਼ਿਕਰ ਇਸ ਲਈ ਕਰ ਰਹੀ ਹੈ ਕਿਉਂਕਿ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਉਦੋਂ ਵੀ ਰਾਹੁਲ ਗਾਂਧੀ ਨੇ ਜਨਤਕ ਤੌਰ ‘ਤੇ ਇਕ ਆਰਡੀਨੈਂਸ ਫਾੜਿਆ ਸੀ। ਇਰਾਨੀ ਮੁਤਾਬਕ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਅਹੁਦੇ ਦਾ ਉਦੋਂ ਤੋਂ ਹੀ ਸਨਮਾਨ ਕਰਦੇ ਹਨ ਜਦੋਂ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਇਸ ਅਹੁਦੇ ‘ਤੇ ਕਾਬਜ਼ ਹੁੰਦਾ ਹੈ। ਉਨ੍ਹਾਂ ਦੀ ਸ਼ਾਇਦ ਇਹ ਗੱਲ ਅੱਜ ਤੱਕ ਨਹੀਂ ਹਜ਼ਮ ਹੋਈ ਕਿ ਗੁਜਰਾਤ ਦੇ ਗਰੀਬ ਪਿੰਡ ਵਿਚ ਇਕ ਆਮ ਪਰਿਵਾਰ ਵਿਚ ਪੈਦਾ ਹੋਇਆ ਇਕ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ ਪਿਛਲੇ ਸਾਢੇ ਚਾਰ ਸਾਲ ਤੋਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਲਈ ਰਾਹੁਲ ਗਾਂਧੀ ਦੀ ਟਿੱਪਣੀ ਨਿੰਦਣਯੋਗ ਹੈ।
ਜ਼ਿਕਰਯੋਗ ਹੈ ਕਿ ਗਾਂਧੀ ਨੇ ਵੀਰਵਾਰ ਨੂੰ ਡੂੰਗਰਪੁਰ ਨੇੜੇ ਇਕ ਜਨਸਭਾ ਵਿਚ ਕਿਹਾ ਸੀ ਕਿ ਦੇਸ਼ ਵਿਚ ਇਕ ਨਵੀਂ ਆਵਾਜ਼ ਉਠ ਰਹੀ ਹੈ, ‘ਗਲੀ ਗਲੀ ਵਿਚ ਸ਼ੋਰ ਹੈ, ਹਿੰਦੁਸਤਾਨ ਦਾ ਚੌਕੀਦਾਰ ਚੋਰ ਹੈ।’ ਮੰਤਰੀ ਨੇ ਕਿਹਾ ਕਿ ਗਾਂਧੀ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਦੇਸ਼ ਦੀ ਤਰੱਕੀ ਲਈ ਉਨ੍ਹਾਂ ਕੋਲ ਕੀ ਠੋਸ ਨੀਤੀ ਜਾਂ ਕਦਮ ਹੈ।
ਇਸ ਤੋਂ ਪਹਿਲਾਂ ਇਰਾਨੀ ਕਾਰਪੇਟ ਬਰਾਮਦ ਪ੍ਰਮੋਸ਼ਨ ਕੌਂਸਲ ਵਲੋਂ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬੀਤੇ ਚਾਰ ਸਾਲਾਂ ਵਿਚ ਦੇਸ਼ ਵਿਚ ਖਾਸ ਕਰਕੇ ਮਾਰਕੀਟਿੰਗ ਅਤੇ ਬ੍ਰਾਂਡਿੰਗ ਸੇਵਾਵਾਂ ਦੀਆਂ ਗਤੀਵਿਧੀਆਂ ਰਾਹੀਂ ਪੂਰੇ ਦੇਸ਼ ਵਿਚ 770 ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਉਨ੍ਹਾਂ ਨੇ ਡਿਜ਼ਾਈਨ ਅਤੇ ਤਕਨੀਕੀ ਅਪਗ੍ਰੇਡੇਸ਼ਨ ਦੀ ਪੁਸ਼ਟੀ ਨਾਲ ਦੇਸ਼ ਵਿਚ 740 ਵਰਕਸ਼ਾਪਸ ਕੌਂਸਲ ਅਤੇ ਕਾਰੀਗਰਾਂ ਨਾਲ ਪੂਰੇ ਦੇਸ਼ ਵਿਚ ਕੀਤੀ ਹੈ। ਰਿਸਰਚ ਦੀ ਨਜ਼ਰ ਨਾਲ ਵੀ ਟੈਕਸਟਾਈਲ ਮੰਤਰਾਲਾ ਦੀ ਨਿਮਰਤਾ ਨਾਲ ਦੇਸ਼ ਵਿਚ 700 ਤੋਂ ਵੀ ਜ਼ਿਆਦਾ ਵਰਕਸ਼ਾਪਸ ਆਯੋਜਿਤ ਕੀਤੀਆਂ ਹਨ।