ਭ੍ਰਿਸ਼ਟਾਚਾਰ ਤੇ ਕਾਂਗਰਸ ਇਕ ਹੀ ਨਾਮ ਹੈ-ਪਾਤਰਾ

ਨਵੀਂ ਦਿੱਲੀ-ਕਾਲੇ ਧਨ ਨੂੰ ਲੈ ਕੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਅੱਜ ਕਾਂਗਰਸ ‘ਤੇ ਖਿੱਚ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਤੇ ਕਾਂਗਰਸ ਇਕ ਹੀ ਨਾਮ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਕੋਲ ਕਰੋੜਾਂ ਰੁਪਏ ਕਿੱਥੋਂ ਆਏ ਹਨ। ਉਨ੍ਹਾਂ ਕਿਹਾ ਕਿ ਨੋਟਬੰਦੀ ਦੌਰਾਨ ਕਰਨਾਟਕ ਤੋਂ ਕਾਂਗਰਸ ਦੇ ਦਫਤਰ ‘ਚ ਕਿੱਲੋ ਦੇ ਹਿਸਾਬ ਨਾਲ ਰੁਪਇਆ ਜਾਂਦਾ ਸੀ। ਜਿਥੋਂ ਤਕ ਮੇਰੀ ਜਾਣਕਾਰੀ ਹੈ 600 ਕਰੋੜ ਰੁਪਏ ਕਾਂਗਰਸ ਦੇ ਦਫਤਰ ਪਹੁੰਚਾਏ ਗਏ। ਪਾਤਰਾ ਨੇ ਕਿਹਾ ਕਿ ਦਿੱਲੀ ‘ਚ ਕਾਂਗਰਸ ਨੇਤਾ ਡੀ.ਕੇ.ਸ਼ਿਵਕੁਮਾਰ ਦੇ ਘਰ ਛਾਪੇ ‘ਚ 3 ਫਲੈਟ ਦੀ ਚਾਬੀ ਮਿਲੀ ਹੈ। ਸੰਬਿਤ ਪਾਤਰਾ ਨੇ ਵੀ ਕਰਨਾਟਕ ਦੇ ਮੰਤਰੀ ਡੀ.ਕੇ.ਸ਼ਿਵਕੁਮਾਰ ਦਾ ਨਾਮ ਵਾਰ-ਵਾਰ ਲਿਆ ਤੇ ਉਨ੍ਹਾਂ ਨੇ ਅਜਨਇਆ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਖੁਦ ਅਜਨਇਆ ਇਹ ਸਵੀਕਾਰ ਕਰ ਚੁੱਕੇ ਹਨ ਕਿ ਉਹ ਦਿੱਲੀ ਦੇ ਚਾਂਦਨੀ ਚੌਕ ਤੋਂ ਪੈਸੇ ਲੈ ਕੇ ਕਾਂਗਰਸ ਦੇ 24 ਅਕਬਰ ਰੋਡ ਸਥਿਤ ਦਫਤਰ ਜਾਂਦੇ ਰਹੇ ਹਨ। ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਗੈਰ-ਕਾਨੂੰਨੀ ਤਰੀਕੇ ਨਾਲ ਕਰਨਾਟਕ ‘ਚ ਗੈਰਕਾਨੂੰਨੀ ਤਰੀਕੇ ਨਾਲ ਉਗਰਾਹੀ ਕਰ ਰਹੀ ਹੈ। ਸੰਬਿਤ ਪਾਤਰਾ ਨੇ ਇਕ ਆਰ.ਟੀ.ਆਈ. ਦੇ ਸਾਹਮਣੇ ਆਈਆਂ ਜਾਣਕਾਰੀਆਂ ਦਾ ਹਵਾਲਾ ਦੇ ਕੇ ਇਹ ਦੋਸ਼ ਲਗਾਏ। ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟਰ (ਈ.ਡੀ.) ਨੇ ਕਰਨਾਟਕ ਦੇ ਮੰਤਰੀ ਡੀ.ਕੇ. ਸ਼ਿਵਕੁਮਾਰ ਤੇ ਹੋਰਨਾਂ ਖਿਲਾਫ ਮਨੀ ਲਾਂਡ੍ਰਿੰਗ ਦਾ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਕਥਿਤ ਤੌਰ ‘ਤੇ ਚੋਰੀ ਤੇ ਹਵਾਲਾ ਲੈਣ-ਦੇਣ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।