ਭਾਜਪਾ ਨੂੰ ਛੱਡ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣਗੇ ਸੁਨੀਲ ਮਿਸ਼ਰਾ

ਭੋਪਾਲ— ਪ੍ਰਦੇਸ਼ ‘ਚ ਚੋਣਾਂ ਦੇ ਨੇੜੇ ਆਉਂਦੇ ਹੀ ਨੇਤਾ ਆਪਣੀਆਂ ਪਾਰਟੀਆਂ ਛੱਡ ਕੇ ਦੂਜੇ ਦਾ ਹੱਥ ਫੜ੍ਹਣ ‘ਚ ਲੱਗੇ ਹਨ। ਐੱਸ.ਸੀ.ਐੱਸ.ਟੀ. ਐਕਟ ਦੇ ਵਿਰੋਧ ਦੇ ਚਲਦੇ ਬੀਜੇਪੀ ਦੇ ਸਾਬਕਾ ਵਿਧਾਇਕ ਨੇ ਅਸਤੀਫਾ ਦੇ ਦਿੱਤਾ। ਸਾਬਕਾ ਵਿਧਾਇਕ ਸੁਨੀਲ ਮਿਸ਼ਰਾ ਨੇ ਪ੍ਰਦੇਸ਼ ਪ੍ਰਧਾਨ ਰਾਕੇਸ਼ ਸਿੰਘ ਨੂੰ ਆਪਣਾ ਅਸਤੀਫਾ ਸੌਂਪਿਆ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਐੱਸ.ਸੀ.ਐੱਸ.ਟੀ. ਦੇ ਵਿਰੋਧ ਅਤੇ ਕਟਨੀ ਦੇ ਵਿਕਾਸ ‘ਤੇ ਧਿਆਨ ਨਹੀਂ ਦਿੱਤਾ ਗਿਆ। ਸੀ.ਐੱਮ ਤੋਂ ਕਈ ਵਾਰ ਸਮਾਂ ਮੰਗਣ ਦੇ ਬਾਵਜੂਦ ਵੀ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ। ਜਿਸ ਦੇ ਚਲਦੇ ਹੀ ਉਨ੍ਹਾਂ ਨੇ ਪਾਰਟੀ ਤੋਂ ਦੂਰ ਹੋ ਜਾਣਾ ਹੀ ਸਹੀ ਸਮਝਿਆ। ਨਾਲ ਹੀ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਨ ਲਈ ਇਕ ਵਾਰ ਫਿਰ ਤੋਂ ਉਨ੍ਹਾਂ ਨੇ ਪ੍ਰਦੇਸ਼ ਪ੍ਰਧਾਨ ਕਮਲਨਾਥ ਨਾਲ ਮੁਲਾਕਾਤ ਕੀਤੀ। ਪਿਛਲੇ ਦਿਨੀਂ ਬਸਪਾ ਦੇ ਨੇਤਾ ਸੁਰੇਸ਼ ਸਿੰਘ ਨੇ ਵੀ ਬਸਪਾ ਦਾ ਸਾਥ ਛੱਡ ਕੇ ਬੀ.ਜੇ.ਪੀ ਦਾ ਹੱਥ ਫੜ੍ਹ ਲਿਆ ਸੀ।