ਲਖਨਊ— ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਅਦ 13-ਏ ਮਾਲ ਸਥਿਤ ਸਰਕਾਰੀ ਬੰਗਲਾ ਛੱਡ ਕੇ 7 ਮਾਲ ‘ਚ ਨਵੇਂ ੰਬੰਗਲੇ ‘ਚ ਪ੍ਰਵੇਸ਼ ਕਰਨ ਦੇ ਬਾਅਦ ਸਾਬਕਾ ਮੁੱਖਮੰਤਰੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਲੋਕ ਰਾਜਨੀਤਿਕ ਫਾਇਦਾ ਲੈਣ ਲਈ ਮੇਰੇ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਹਨ ਅਤੇ ਮੈਨੂੰ ਭੂਆ ਕਹਿੰਦੇ ਹਨ। ਨਵੇਂ ਘਰ ‘ਚ ਪ੍ਰਵੇਸ਼ ਦੇ ਬਾਅਦ ਮਾਇਆਵਤੀ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਕੁਝ ਲੋਕ ਰਾਜਨੀਤਿਕ ਲਾਭ ਲੈਣ ਲਈ ਆਪਣਾ ਨਾਂ ਮੇਰੇ ਨਾਲ ਜੋੜਦੇ ਹੋਏ ਮੈਨੂੰ ਭੂਆ ਕਹਿੰਦੇ ਹਨ। ਅਜਿਹਾ ਹੀ ਸਹਾਰਨਪੁਰ ਜਾਤੀ ਹਿੰਸਾ ਮਾਮਲੇ ‘ਚ ਦੋਸ਼ੀ(ਭੀਮ ਆਰਮੀ ਦੇ ਸੰਸਥਾਪਕ ਚੰਦਰਸ਼ੇਖਰ ਆਜਾਦ ‘ਰਾਵਣ’ ਨੇ ਵੀ ਕੀਤਾ) ਮੇਰਾ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਹ ਭਾਜਪਾ ਦਾ ਗੇਮ ਪਲਾਨ ਹੈ। ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ ਵੀ ਆਪਣੇ ਬਿਆਨਾਂ ‘ਚ ਬਸਪਾ ਸੁਪਰੀਮੋ ਮਾਇਆਵਤੀ ਨੂੰ ਭੂਆ ਕਹਿੰਦੇ ਰਹੇ ਹਨ। ਬਸਪਾ ਸੁਪਰੀਮੋ ਨੇ ਕਿਹਾ ਕਿ ਅਗਲੀਆਂ ਚੋਣਾਂ ‘ਚ ਪਾਰਟੀ ਭਾਜਪਾ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰੇਗੀ। ਮਹਾਗਠਜੋੜ ‘ਤੇ ਉਨ੍ਹਾਂ ਨੇ ਕਿਹਾ ਕਿ ਦੂਜੀ ਪਾਰਟੀਆਂ ਨਾਲ ਗਠਜੋੜ ਉਦੋਂ ਹੋਵੇਗਾ ਜਦੋਂ ਸਾਨੂੰ ਸਨਮਾਨਜਨਕ ਸੀਟਾਂ ਮਿਲਣਗੀਆਂ। ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਮਹਿੰਗਾਈ ‘ਤੇ ਕੇਂਦਰ ਸਰਕਾਰ ‘ਤੇ ਹਮਲਾ ਬੋਲਦੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਰਾਫੇਲ ਲੜਾਕੂ ਜਹਾਜ਼ ਸੌਦੇ ‘ਤੇ ਸੰਤੋਸ਼ਜਨਕ ਜਵਾਬ ਨਹੀਂ ਦੇ ਪਾਈ ਹੈ। ਮਹਿੰਗਾਈ ਅਤੇ ਬੇਰੁਜ਼ਗਾਰੀ ‘ਤੇ ਰੋਕ ਲਗਾਉਣ ‘ਚ ਅਸਫਲ ਰਹੀ ਹੈ। ਨੋਟਬੰਦੀ ਨੂੰ ਰਾਸ਼ਟਰੀ ਤ੍ਰਾਸਦੀ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਰ.ਬੀ.ਆਈ. ਦੀ ਰਿਪੋਰਟ ਤੋਂ ਇਹ ਸਾਫ ਹੋ ਗਿਆ ਕਿ ਨੋਟਬੰਦੀ ਫੇਲ ਰਹੀ। ਪੈਟਰੋਲ-ਡੀਜ਼ਲ ਦੇ ਰੇਟਾਂ ਨੇ ਆਮ ਲੋਕਾਂ ਦੀ ਕਮਰ ਤੋੜ ਦਿੱਤੀ ਹੈ। ਜੀ.ਐਸ.ਟੀ. ਕਾਰਨ ਹੁਣ ਵੀ ਵਪਾਰੀਆਂ ‘ਚ ਭਗਦੜ ਬਣੀ ਹੋਈ ਹੈ। ਮਾਇਆਵਤੀ ਨੇ ਕਿਹਾ ਕਿ ਭਾਜਪਾ ਦੇ ਦਮਨ ਦੇ ਜਵਾਬ ‘ਚ ਦੇਸ਼ਭਰ ਦੇ ਪਾਰਟੀ ਵਰਕਰ ਇਕਜੁਟ ਹੋਏ ਅਤੇ ਚੰਦਾ ਇੱਕਠਾ ਕਰਕੇ ਜੋ ਪੈਸਾ ਦਿੱਤਾ, ਉਸ ਨਾਲ ਲਖਨਊ ਅਤੇ ਦਿੱਲੀ ‘ਚ ਬੰਗਲਾ ਬਣਾਇਆ।