ਅਹਿਮਦਾਬਾਦ— ਗੁਜਰਾਤ ਕਾਂਗਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਪ੍ਰਦੇਸ਼ ਦੀ ਵਿਜੈ ਰੂਪਾਨੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਲੈ ਕੇ ਆਵੇਗੀ। ਪਾਰਟੀ ਨੇ ਦਾਅਵਾ ਕੀਤਾ ਕਿ ਪ੍ਰਦੇਸ਼ ਸਰਕਾਰ ਸਾਰਿਆਂ ਮੋਰਚਿਆਂ ‘ਤੇ ਅਸਫਲ ਰਹੀ ਹੈ ਅਤੇ ਉਸ ਨੇ ਲੋਕਾਂ ਦਾ ਭਰੋਸਾ ਖੋਹ ਦਿੱਤਾ ਹੈ। ਗੁਜਰਾਤ ਵਿਧਾਨਸਭਾ ਦਾ ਦੋ ਦਿਨੀਂ ਮਾਨਸੂਨ ਸੈਸ਼ਨ 18 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ।
ਕਾਂਗਰਸ ਵਿਧਾਇਕ ਸ਼ੈਲੇਸ਼ ਪਰਮਾਰ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਦੀ ਭਾਜਪਾ ਸਰਕਾਰ ਖਿਲਾਫ ਬੇਭਰੋਗੀ ਮਤੇ ਦਾ ਨੋਟਿਸ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਸਾਰਿਆਂ ਮੋਰਚਿਆਂ ‘ਤੇ ਅਸਫਲ ਰਹੀ ਹੈ, ਚਾਹੇ ਕਿਸਾਨਾਂ ਦਾ ਮੁੱਦਾ ਹੋਵੇ ਜਾਂ ਸਿੱਖਿਆ ਦਾ। ਇਹ ਕਾਰਨ ਹੈ ਕਿ ਅਸੀਂ ਬੇਭਰੋਸਗੀ ਮਤਾ ਦਿੱਤਾ ਹੈ।
ਪਰਮਾਰ ਨੇ ਕਿਹਾ ਕਿ ਜਿਨ੍ਹਾਂ ਮੁੱਦਿਆਂ ‘ਤੇ ਸਰਕਾਰ ਅਸਫਲ ਰਹੀ ਹੈ, ਉਨ੍ਹਾਂ ‘ਚ ਕਿਸਾਨਾਂ ਦਾ ਮੁੱਦਾ ਵੀ ਸ਼ਾਮਲ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਰਾਜ ਸਰਕਾਰ ਕਿਸਾਨਾਂ ਲਈ ਕਰਜ਼ ਮੁਆਫੀ ਦੀ ਯੋਜਨਾ ਲੈ ਕੇ ਨਹੀਂ ਆਈ ਅਤੇ ਨਾਲ ਹੀ ਸਿੰਚਾਈ ਲਈ ਬਿਜਲੀ ਦੀ ਉਚਿਤ ਸਪਲਾਈ ਸੁਨਿਸ਼ਚਿਤ ਕੀਤੀ। ਉਨ੍ਹਾਂ ਨੂੰ ਫਸਲਾਂ ਦਾ ਚੰਗਾ ਸਮਰਥਨ ਮੁੱਲ ਦੇਣਾ ਸੁਨਿਸ਼ਚਿਤ ਕੀਤਾ।