ਜਲੰਧਰ — ਬੀਤੇ ਦਿਨੀਂ ਜਲੰਧਰ ਦੇ ਥਾਣਾ ਮਕਸੂਦਾਂ ‘ਚ ਹੋਏ ਬੰਬ ਧਮਾਕਿਆਂ ਦੀ ਜਾਂਚ ਕਰਨ ਲਈ ਰਾਸ਼ਟਰੀ ਸੁਰੱਖਿਆ ਗਾਰਡ (ਐੱਨ. ਐੱਸ. ਜੀ) ਦੀ ਟੀਮ ਅੱਜ ਫਿਰ ਤੋਂ ਮਕਸੂਦਾਂ ਥਾਣੇ ‘ਚ ਪਹੁੰਚੀ। ਇਸ ਦੀ ਜਾਣਕਾਰੀ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਪਹਿਲਾਂ ਫੋਰੈਂਸਿਕ ਸਾਇੰਸ ਲੈਬ ਦੀ ਟੀਮ ਵੱਲੋਂ 6 ਘੰਟੇ ਜਾਂਚ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਫਿਰ ਫੋਰੈਂਸਿਕ ਸਾਇੰਸ ਦੀ ਟੀਮ ਨੇ ਦਿੱਲੀ ਤੋਂ ਆਈ ਐੱਨ. ਐੱਸ. ਜੀ. ਦੀ ਬੰਬ ਡਿਫਿਊਜ਼ਲ ਟੀਮ ਦੇ ਨਾਲ ਮਿਲ ਕੇ ਕਰੀਬ 5 ਘੰਟੇ ਜਾਂਚ ਕੀਤੀ ਸੀ।
ਉਨ੍ਹਾਂ ਨੇ ਦੱਸਿਆ ਕਿ ਬੰਬ ਧਮਾਕਿਆਂ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਜਾਂਚ ਦੇ ਨਤੀਜੇ ਆਉਣ ‘ਚ ਥੋੜ੍ਹਾ ਸਮਾਂ ਲੱਗੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ‘ਚ ਇਕ ਤੋਂ ਵੱਧ ਲੋਕਾਂ ਦਾ ਹੱਥ ਹੈ।