ਨਵੀਂ ਦਿੱਲੀ— ਸਾਲ 1994 ਦੇ ਜਾਸੂਸੀ ਨਾਲ ਸਬੰਧਤ ਕੇਸ ‘ਤੇ ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਅੱਜ ਕਿਹਾ ਇਸਰੋ ਦੇ ਸਾਬਕਾ ਵਿਗਿਆਨੀ ਨਾਂਬੀ ਨਾਰਾਇਣਨ ਦੀ ਗ੍ਰਿਫਤਾਰੀ ਪੂਰੀ ਤਰ੍ਹਾਂ ਨਾਵਾਜਿਬ ਸੀ ਤੇ ਇਸ ਨਾਲ ਪੀੜਤ ਨੂੰ ਮਾਨਸਿਕ ਪ੍ਰੇਸ਼ਾਨੀ ‘ਚੋਂ ਲੰਘਣਾ ਪਿਆ ਹੈ। ਅਦਾਲਤ ਨੇ ਨਾਲ ਹੀ ਇਸ ਕੇਸ ‘ਚ ਕੇਰਲਾ ਪੁਲਸ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਹਨ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐੱਮ. ਖਾਨਵਿਲਕਰ ਅਤੇ ਡੀ. ਵਾਈ. ਚੰਦਰਚੂੜ ਦੇ ਬੈਂਚ ਦੇ 76 ਸਾਲਾ ਨਾਰਾਇਣ ਨੂੰ 50 ਲੱਖ ਰੁਪਏ ਮੁਆਵਜੇ ਵੱਜੋਂ ਦੇਣ ਦਾ ਫੈਸਲਾ ਸੁਣਾਇਆ ਹੈ ਅਤੇ ਨਾਲ ਹੀ ਕੇਰਲਾ ਸਰਕਾਰ ਨੂੰ ਹੁਕਮ ਕੀਤੇ ਹਨ ਮੁਆਵਜ਼ੇ ਦੀ ਇਹ ਰਾਸ਼ੀ ਅੱਠ ਹਫਤਿਆ ਅੰਦਰ ਜਾਰੀ ਕੀਤੀ ਜਾਵੇ। ਬੈਂਚ ਨੇ ਨਾਰਾਇਣਨ ‘ਤੇ ਦਰਜ ਕੀਤੇ ਗਏ ਕੇਸ ਦੀ ਜਾਂਚ ਲਈ ਸਾਬਕਾ ਜਸਟਿਸ ਡੀ.ਕੇ. ਜੈਨ ਦੀ ਅਗਵਾਈ ਹੇਠ ਤਿੰਨ ਮੈਂਬਰੀ ਪੈਨਲ ਦਾ ਵੀ ਗਠਨ ਕੀਤਾ ਹੈ।