ਮੁਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਮਨੋਹਰ ਪਾਰੀਕਰ, ਮੋਦੀ ਅਤੇ ਸ਼ਾਹ ਨੂੰ ਦਿੱਤੀ ਫੈਸਲੇ ਦੀ ਜਾਣਕਾਰੀ

ਨਵੀਂ ਦਿੱਲੀ— ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਚਲ ਰਹੇ ਗੋਆ ਦੇ ਮੁਖ ਮੰਤਰੀ ਮਨੋਹਰ ਪਾਰੀਕਰ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਆਪਣੇ ਇਸ ਫੈਸਲੇ ਦੇ ਪਿੱਛੇ ਪਾਰੀਕਰ ਨੇ ਖਰਾਬ ਤਬੀਅਤ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਨੇ ਪੀ.ਐੱਮ ਅਤੇ ਅਮਿਤ ਸ਼ਾਹ ਨੂੰ ਆਪਣੇ ਇਸ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਨੇ ਆਪਣੇ ਫੈਸਲੇ ਬਾਰੇ ਆਪਣੇ ਕੈਬਨਿਟ ਮੰਤਰੀਆਂ ਨੂੰ ਦੱਸ ਦਿੱਤਾ ਹੈ। ਮਨੋਹਰ ਪਾਰੀਕਰ ਦੇ ਇਸ ਫੈਸਲੇ ਤੋਂ ਬਾਅਦ ਸਹਿਯੋਗੀ ਪਾਰਟੀਆਂ ਨੇ ਆਪਣੇ ਫੈਸਲੇ ਦੇ ਬਾਰੇ ‘ਚ ਆਪਣੇ ਕੈਬਨਿਟ ਮੰਤਰੀਆਂ ਨੂੰ ਵੀ ਦੱਸ ਦਿੱਤਾ ਹੈ। ਮਨੋਹਰ ਪਾਰੀਕਰ ਦੇ ਇਸ ਫੈਸਲੇ ਦੇ ਬਾਅਦ ਸਹਿਯੋਗੀ ਪਾਰਟੀਆਂ ਨੇ ਬੈਠਕ ਬੁਲਾਈ।
ਜਾਣਕਾਰੀ ਮੁਤਾਬਕ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਤਬੀਅਤ ਫਿਰ ਵਿਗੜ ਗਈ ਹੈ। ਉਨ੍ਹਾਂ ਨੂੰ ਕੈਂਡੋਲਿਮ ਦੇ ਇਕ ਨਿਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪਾਰੀਕਰ ਕੈਂਸਰ ਨਾਲ ਪੀੜਤ ਹੈ, ਜਿਸ ਦਾ ਇਲਾਜ ਚਲ ਰਿਹਾ ਹੈ। ਉਹ ਪਿਛਲੇ 6 ਮਹੀਨਿਆਂ ਤੋਂ ਤਿੰਨ ਵਾਰ ਅਮਰੀਕਾ ਇਲਾਜ ਲਈ ਵੀ ਜਾ ਚੁੱਕੇ ਹਨ। ਉਹ ਸਤੰਬਰ ਨੂੰ ਹੀ ਅਮਰੀਕਾ ਤੋਂ ਵਾਪਸ ਪਰਤੇ ਸੀ ਅਤੇ ਉਦੋਂ ਤੋਂ ਆਪਣੇ ਨਿਜੀ ਆਵਾਸ ‘ਚ ਆਰਾਮ ਕਰ ਰਹੇ ਸੀ।
ਪਾਰੀਕਰ ਇਸ ਵਾਰ ਆਪਣੇ ਪਿੰਡ ਵਾਲੀ ਗਣੇਸ਼ ਚੁਤਰਥੀ ਦੀ ਪੂਜਾ ‘ਚ ਸ਼ਾਮਲ ਨਹੀਂ ਹੋਏ। ਇਸ ਪੂਜਾ ‘ਚ ਉਹ ਦੋ ਦਹਾਕਿਆਂ ਤੋਂ ਲਗਾਤਾਰ ਰਾਜ ਤੋਂ ਬਾਹਰ ਰਹਿਣ ‘ਤੇ ਵੀ ਸ਼ਾਮਲ ਹੁੰਦੇ ਰਹੇ ਹਨ। ਕਾਂਗਰਸ ਪਾਰਟੀ ਨੇ ਕਿਸੇ ਦੂਜੇ ਨੂੰ ਮੁਖ ਮੰਤਰੀ ਅਹੁਦੇ ਦੀ ਜ਼ਿੰਮੇਦਾਰੀ ਦੇਣ ਦੀ ਗੱਲ ਕਹੀ ਸੀ। ਕਾਂਗਰਸ ਨੇ ਮੰਗ ਕੀਤੀ ਸੀ ਕਿ ਜੇਕਰ ਪਾਰੀਕਰ ਇਕ ਮੁਖ ਮੰਤਰੀ ਦੇ ਤੌਰ ‘ਤੇ ਸਿਹਤ ਕਾਰਨਾਂ ਨਾਲ ਜ਼ਿੰਮੇਦਾਰੀ ਨੂੰ ਠੀਕ ਤਰ੍ਹਾਂ ਨਹੀਂ ਨਿਭਾ ਪਾ ਰਹੇ ਤਾਂ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਮੁਖ ਮੰਤਰੀ ਬਣਾਇਆ ਜਾਵੇ।