ਭਾਰੀ ਮੀਂਹ ਦਾ ਕਾਰਨ ਹੈ ਹਵਾ ਦਾ ਪ੍ਰਦੂਸ਼ਣ

ਨਵੀਂ ਦਿੱਲੀ— ਹਵਾ ਪ੍ਰਦੂਸ਼ਣ ਲੋਕਾਂ ਦੀ ਸਿਹਤ ਵਿਗਾੜਣ ਦੇ ਨਾਲ ਹੀ ਵਾਤਾਵਰਣ ‘ਤੇ ਵੀ ਭਾਰੀ ਪੈ ਰਿਹਾ ਹੈ। ਇਕ ਅਧਿਐਨ ਮੁਤਾਬਕ ਇਹ ਦੇਖਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਨਾਲ ਬਾਰਿਸ਼ ਦੀ ਮਾਤਰਾ ‘ਚ ਵਾਧਾ ਹੋ ਰਿਹਾ ਹੈ ਅਤੇ ਬਾਰਿਸ਼ ਜ਼ਿਆਦਾ ਹੋ ਰਹੀ ਹੈ। ਵਾਤਾਵਰਣ ‘ਚ ਮੌਜੂਦ ਐਰੋਸੋਲ ਤਾਪਮਾਨ ਨੂੰ ਵਧਾਉਣ ਦੇ ਨਾਲ ਹੀ ਬੱਦਲਾਂ ਨੂੰ ਬਣਾਉਣ ਅਤੇ ਕੁਦਰਤ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਕ ਸੋਧ ਸੰਸਥਾ ਆਈ.ਟੀ.ਆਈ. ਕਾਨਪੁਰ ਨੇ ਇਸ ਦਾ ਅਧਿਐਨ ਕੀਤਾ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਵਾਤਾਵਰਣ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਜਿਸ ਦੀ ਜਾਂਚ ਨੂੰ ਉਨ੍ਹਾਂ ਨੇ ਜਨਰਲ ਨੇਚਰ ‘ਚ ਵੀ ਪ੍ਰਕਾਸ਼ਿਤ ਕੀਤਾ ਹੈ।
ਐਰੋਸੋਲ:ਐਰੋਸੋਲ ਇਕ ਕੋਲਾਈਡ ਹੈ ਮਤਲਬ ਹਵਾ ਦਾ ਇਕ ਅਜਿਹਾ ਮਿਸ਼ਰਣ ਜਿਸ ‘ਚ ਠੋਸ ਅਤੇ ਦ੍ਰਵ ਦੇ ਸੂਕਸ਼ਮ ਕਣ ਬਰਾਬਰ ਮਾਤਰਾ ‘ਚ ਬਿਖਰੇ ਹੁੰਦੇ ਹਨ। ਕਾਰਬਨ ਅਤੇ ਧੂਲ ਦੇ ਕਣਾਂ ਨਾਲ ਮਿਸ਼ਰਿਤ ਧੂੰਏ ਦੇ ਇਲਾਵਾ, ਸਮਾਗ ਐਰੋਸੋਲ ਦੇ ਉਦਾਰਣ ਹਨ। ਜਦੋਂ ਬਾਰਿਸ਼ ਹੁੰਦੀ ਹੈ ਤਾਂ ਐਰੋਸੋਲ ‘ਚ ਮੌਜੂਦ ਕਣ ਪਾਣੀ ਦੀਆਂ ਬੂੰਦਾਂ ਨਾਲ ਮਿਲ ਕੇ ਜ਼ਮੀਨ ‘ਤੇ ਆ ਜਾਂਦੇ ਹਨ। ਇਸ ਨਾਲ ਐਰੋਸੋਲ ਦੀ ਮੋਟਾਈ ਘੱਟ ਹੋ ਜਾਂਦੀ ਹੈ।
ਇਕ ਵਿਗਿਆਨ ਤ੍ਰਿਪਾਠੀ ਨੇ ਕਿਹਾ ਕਿ ਏਅਰੋਸੋਲ ਦੇ ਮੁਖ ਸਰੋਤ ਜੀਵਾਣੂ ਅਤੇ ਜੈਵਿਕ ਬਾਲਣ ਫਿਊਲ ਕੰਸਟਰਨ ਰਿਹਾਇਸ਼ੀ ਅਤੇ ਸ਼ਨਅਤੀ ਸੈਕਟਰ ਬਾਇਓਮਾਸ ਬਲਨ ਅਤੇ ਜੰਗਲ ਦੀਆਂ ਅੱਗਾਂ ਲੱਗਣ ਕਾਰਨ ਹਨ। ਅਸੀਂ ਇਸ ਗੱਲ ‘ਤੇ ਟਿਪਣੀ ਨਹੀਂ ਕਰ ਸਕਦੇ ਕਿ ਕਿਵੇਂ ਐਰੋਸੋਲ ਮਾਨਸੂਨ ਨੂੰ ਪ੍ਰਭਾਵਿਤ ਕਰ ਰਹੇ ਹਨ ਪਰ ਪਿਛਲੇ 10 ਤੋਂ 15 ਸਾਲਾਂ ਦੌਰਾਨ ਸਾਡੇ ਵਿਗਿਆਨੀਆਂ ਨੇ ਭਾਰੀ ਮੀਂਹ ਦੀਆਂ ਘਟਨਾਵਾਂ ‘ਚ ਵਾਧਾ ਦੇਖਿਆ ਹੈ।