ਇੰਦੌਰ— ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਦਾਊਦੀ ਵੋਹਰਾ ਮੁਸਲਿਮ ਸਮੁਦਾਇ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਇੰਦੌਰ ਪੁੱਜੇ ਹਨ। ਇੱਥੇ ਪ੍ਰਧਾਨਮੰਤਰੀ ਵੋਹਰਾ ਸਮੁਦਾਇ ਦੇ 53ਵੇਂ ਧਰਮਗੁਰੂ ਸੈਯਦਨਾ ਮੁਫੱਦਲ ਸੈਫੁਦੀਨ ਨਾਲ ਪ੍ਰੋਗਰਾਮ ‘ਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨਾਲ ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ ਹਨ।PunjabKesariਦਾਊਦੀ ਵੋਹਰਾ ਸਮੁਦਾਇ ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਹਜਰਤ ਹੁਸੈਨ ਦੀ ਸ਼ਹਾਦਤ ਦੇ ਸਮਾਰੋਹ ‘ਅਸ਼ਰਾ ਮੁਬਾਰਕਾ’ ‘ਚ ਕੀਤਾ ਜਾ ਰਿਹਾ ਹੈ।
ਸਮਾਰੋਹ ‘ਚ ਪਹਿਲੀ ਵਾਰ ਕੋਈ ਪ੍ਰਧਾਨਮੰਤਰੀ ਹੋਇਆ ਸ਼ਾਮਲ
ਵੋਹਰਾ ਸਮਾਜ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੋਈ ਪ੍ਰਧਾਨਮੰਤਰੀ ਪ੍ਰਵਚਨ ‘ਚ ਸ਼ਾਮਲ ਹੋਇਆ ਹੋਵੇ ਅਤੇ ਵੋਹਰਾ ਸਮਾਜ ਨੂੰ ਸੰਬੋਧਿਤ ਕੀਤਾ ਹੋਵੇ।
ਮਹਿਲਾ ਦੇ ਪਹਿਰਾਵੇ ‘ਚ ਅੱਤਵਾਦੀ ਕਰ ਸਕਦੇ ਹਨ ਹਮਲਾ
ਖੁਫੀਆ ਏਜੰਸੀਆਂ ਤੋਂ ਮਿਲੇ ਇਨਪੁਟ ਮੁਤਾਬਕ ਅੱਤਵਾਦੀ, ਮਹਿਲਾ ਦੇ ਪਹਿਰਾਵੇ ‘ਚ ਭੰਡਾਲ ‘ਚ ਦਾਖ਼ਲ ਹੋ ਸਕਦੇ ਹਨ।
ਪ੍ਰਧਾਨਮੰਤਰੀ ਨੇ ਭਾਸ਼ਣ ‘ਚ ਕੀਤੀਆਂ ਵੱਡੀਆਂ ਗੱਲਾਂ
– ਦੇਸ਼ ਨੂੰ ਕਿਸ ਤਰ੍ਹਾਂ ਜਿਊਣਾ ਚਾਹੀਦਾ ਹੈ, ਇਹ ਵੋਹਰਾ ਸਮਾਜ ਦਿਖਾਉਂਦਾ ਹੈ।
– ਕਦਮ-ਕਦਮ ‘ਤੇ ਵੋਹਰਾ ਸਮਾਜ ਨੇ ਮੇਰਾ ਸਾਥ ਦਿੱਤਾ।
– ਪ੍ਰਧਾਨਮੰਤਰੀ ਨੇ ਕੁਪੋਸ਼ਣ ਖਿਲਾਫ ਵੋਹਰਾ ਸਮਾਜ ਦੇ ਸਹਿਯੋਗ ਦੀ ਮੰਗ ਕੀਤੀ ਹੈ।
– ਇਮਾਮ ਹੁਸੈਨ ਅਮਨ ਅਤੇ ਨਿਆਂ ਲਈ ਸ਼ਹੀਦ ਹੋਏ।
– ਵੋਹਰਾ ਸਮਾਜ ਦੀ ਰਾਸ਼ਟਰਭਗਤੀ ਦੇਸ਼ ਲਈ ਮਿਸਾਲ।
– ਵੋਹਰਾ ਸਮਾਜ ਦੇ ਨਾਲ ਮੇਰਾ ਰਿਸ਼ਤਾ ਪੁਰਾਣਾ ਹੈ। ਮੈਂ ਇਕ ਪ੍ਰਕਾਰ ਦਾ ਸਮਾਜ ਮੈਂਬਰ ਬਣ ਗਿਆ ਹਾਂ।
– ਮੇਰੇ ਦਰਵਾਜ਼ੇ ਵੋਹਰਾ ਸਮਾਜ ਦੇ ਲੋਕਾਂ ਲਈ ਹਮੇਸ਼ਾ ਖੁਲ੍ਹੇ ਹਨ।
– ਵੋਹਰਾ ਸਮਾਜ ਨੇ ਦੁਨੀਆਂ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ।
– ਮੇਰੇ ਪ੍ਰਧਾਨਮੰਤਰੀ ਬਣਨ ਤੋਂ ਪਹਿਲਾਂ ਟਾਇਲਟਾਂ ਦੀ ਸੰਖਿਆ 40 ਫੀਸਦੀ ਸੀ ਜੋ ਹੁਣ 90 ਫੀਸਦੀ ਹੋ ਗਈ ਹੈ।
– ਜਲਦ ਖੁਲ੍ਹੇ ‘ਚ ਟਾਇਲਟ ਮੁਕਤ ਹੋਵੇਗਾ ‘ਭਾਰਤ’।
– ਇੰਦੌਰ-ਭੋਪਾਲ ਸਵੱਛਤਾ ਰੈਂਕਿਗ ਦਾ ਪੀ.ਐਮ. ਨੇ ਕੀਤਾ ਜ਼ਿਕਰ।
– ਸੀ.ਐਮ.ਸ਼ਿਵਰਾਜ ਨੂੰ ਦਿੱਤੀ ਵਧਾਈ।
– 15 ਸਤੰਬਰ ਤੋਂ 2 ਅਕਤੂਬਰ ਤੱਕ ‘ਸਵੱਛਤਾ ਹੀ ਸੇਵਾ’ ਸ਼ੁਰੂ ਹੋਵੇਗਾ।
– ਕੱਲ ਮੈਂ ਜਨਤਾ ਨਾਲ ਸਵੱਛਤਾ ਦੇ ਮੁੱਦੇ ‘ਤੇ 9.30 ਵਜੇ ਵੀਡੀਓ ਕਾਨਫਰੰਸ ਦੇ ਜ਼ਰੀਏ ਗੱਲ ਕਰਾਗਾਂ।
– ਬੀਤੇ ਦਿਨੋਂ ਸਰਕਾਰ ਨੇ ਇਹ ਸਾਬਿਤ ਕਰ ਦਿੱਤਾ ਕਿ ਸਭ ਕੁਝ ਦਾਇਰੇ ‘ਚ ਹੀ ਠੀਕ ਰਹਿੰਦਾ ਹੈ।
– ਸੰਬੋਧਨ ‘ਚ ਪ੍ਰਧਾਨਮੰਤਰੀ ਨੇ ਕੀਤਾ ਜੀ.ਐਸ.ਟੀ. ਦਾ ਜ਼ਿਕਰ।
– ਸਰਕਾਰ ਨੇ ਪਿਛਲੇ ਚਾਰ ਸਾਲਾਂ ਤੋਂ ਈਮਾਨਦਾਰ ਵਪਾਰੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦਾ ਫਾਇਦਾ ਵੋਹਰਾ ਸਮੁਦਾਇ ਚੁੱਕ ਰਿਹਾ ਹੈ।