3 ਅਕਤੂਬਰ ਨੂੰ ਚੁੱਕਣਗੇ ਅਹੁਦੇ ਦੀ ਸਹੁੰ
ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟਿਸ ਰੰਜਨ ਗੋਗੋਈ ਨੂੰ ਭਾਰਤ ਦਾ ਅਗਲਾ ਚੀਫ ਜਸਟਿਸ ਨਿਯੁਕਤ ਕਰ ਦਿੱਤਾ ਹੈ। ਗੋਗੋਈ ਆਉਂਦੀ 3 ਅਕਤੂਬਰ ਨੂੰ 46ਵੇਂ ਚੀਫ ਜਸਟਿਸ ਦੇ ਤੌਰ ‘ਤੇ ਅਹੁਦਾ ਸੰਭਾਲਣਗੇ। ਜਸਟਿਸ ਰੰਜਨ ਗੋਗਈ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਜਗ੍ਹਾ ਲੈਣਗੇ। ਜ਼ਿਕਰਯੋਗ ਹੈ ਕਿ ਚੀਫ ਜਸਟਿਸ ਦੀਪਕ ਮਿਸ਼ਰਾ ਜਿਨ੍ਹਾਂ ਦਾ ਕਾਰਜਕਾਲ 2 ਅਕਤੂਬਰ ਨੂੰ ਪੂਰਾ ਹੋ ਰਿਹਾ ਹੈ, ਨੇ ਆਪਣੇ ਉੱਤਰਾਧਿਕਾਰੀ ਲਈ ਜਸਟਿਸ ਰੰਜਨ ਗੋਗੋਈ ਦਾ ਨਾਂ ਸਰਕਾਰ ਨੂੰ ਭੇਜਿਆ ਸੀ। ਜਿਸ ‘ਤੇ ਕੇਂਦਰ ਸਰਕਾਰ ਨੇ ਮੋਹਰ ਲਗਾਈ ਹੈ। ਗੋਗੋਈ ਦਾ ਕਾਰਜਕਾਲ 17 ਨਵੰਬਰ 2019 ਤੱਕ ਰਹੇਗਾ। ਚੀਫ ਜਸਟਿਸ ਮਿਸ਼ਰਾ ਤੋਂ ਬਾਅਦ ਜਸਟਿਸ ਗੋਗੋਈ ਸੁਪਰੀਮ ਕੋਰਟ ਵਿਚ ਸੀਨੀਆਰਟੀ ਦੀ ਸੂਚੀ ਵਿਚ ਦੂਜੇ ਨੰਬਰ ‘ਤੇ ਹਨ। ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਨੂੰ ਚੀਫ ਜਸਟਿਸ ਆਫ ਇੰਡੀਆ ਬਣਾਇਆ ਜਾਂਦਾ ਹੈ।