ਚੰਡੀਗੜ੍ਹ : ਪਾਕਿਸਤਾਨ ਫੇਰੀ ਦੌਰਾਨ ਨਵਜੋਤ ਸਿੱਧੂ ਵਲੋਂ ਪਾਕਿ ਫੌਜ ਮੁਖੀ ਨਾਲ ਪਾਈ ਜੱਫੀ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਤਰਾਜ਼ ਜਤਾਇਆ ਹੈ। ਹਰਸਿਮਰਤ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਕਿਸੇ ਸੈਨਾ ਮੁਖੀ ਜਾਂ ਇਕੱਲੇ ਵਿਅਕਤੀ ਦਾ ਕੰਮ ਨਹੀਂ ਹੈ, ਸਰਕਾਰਾਂ ਦਾ ਕੰਮ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਪਹਿਲਾਂ ਪਾਕਿਸਤਾਨ ਫੌਜ ਵਲੋਂ ਭਾਰਤੀ ਫੌਜ ‘ਤੇ ਕੀਤੇ ਜਾਂਦੇ ਹਮਲੇ ਬੰਦ ਕਰਵਾਉਣੇ ਚਾਹੀਦੇ ਹਨ, ਜਿਸ ਵਿਚ ਕਈ ਜਵਾਨ ਸ਼ਹੀਦ ਹੋ ਰਹੇ ਹਨ।
ਹਰਸਿਮਰਤ ਬਾਦਲ ਏਸ਼ੀਆ ਦੀ ਭੋਜਨ ਪ੍ਰਣਾਲੀ ‘ਤੇ ਅਰਥਸ਼ਾਸਤਰੀਆਂ ਦੀ ਰਿਪੋਰਟ ਲਾਂਚ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ 2030 ਤੱਕ ਭਾਰਤ, ਇੰਡੋਨੇਸ਼ੀਆ ਅਤੇ ਚੀਨ ਵਿਚ ਪ੍ਰੋਸੈੱਸਡ ਫੂਡ ਦੀ ਮੰਗ ਵਧਣ ਦੀ ਗੱਲ ਵੀ ਕਹੀ।