ਹਿੰਸਕ ਹੋਇਆ ਕਾਂਗਰਸ ਦਾ ਭਾਰਤ ਬੰੰਦ: ਕਿਤੇ ਤੋੜ੍ਹੀਆਂ ਬੱਸਾਂ ਅਤੇ ਕਿਤੇ ਰੋਕੀਆਂ ਟਰੇਨਾਂ

ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਿਲਾਫ ਕਾਂਗਰਸ ਸਮੇਤ ਪੂਰੇ ਵਿਰੋਧੀ ਪੱਖ ਨੇ ਅੱਜ ਮੋਦੀ ਸਰਕਾਰ ਖਿਲਾਫ ਭਾਰਤ ਬੰਦ ਦਾ ਐਲਾਨ ਕੀਤਾ ਹੈ। ਭਾਰਤ ਬੰਦ ਵਿਚ ਸ਼ਾਮਿਲ ਹੋਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਜਘਾਟ ਪਹੁੰਚੇ। ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਭਾਰਤ ਬੰਦ ਦਾ ਆਗਾਜ਼ ਕੀਤਾ। ਇਸ ਵਿਚ ਉਨ੍ਹਾਂ ਨਾਲ ਕੁਝ ਵੱਖਰੇ ਦਲਾਂ ਦੇ ਨੇਤਾ ਸ਼ਾਮਿਲ ਹਨ। ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਇਸ ਮੌਕੇ ‘ਤੇ ਪੱਤਰਕਾਰਾਂ ਨੂੰ ਕਿਹਾ,”ਦੇਸ਼ ਦੇ ਸਾਰੇ ਵਿਰੋਧੀ ਦਲਾਂ ਨੇ ਭਾਰਤ ਬੰਦ ‘ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਇਹ ਵੀ ਸਹਿਮਤੀ ਬਣਾਈ ਕਿ ਦਿੱਲੀ ‘ਚ ਵੀ ਸਾਨੂੰ ਇਕ ਜੁੱਟਤਾ ਦਿਖਾਉਣੀ ਹੋਵੇਗੀ। ਸਾਰੇ ਅੱਜ ਦੇ ਪ੍ਰਦਰਸ਼ਨ ‘ਚ ਸ਼ਾਮਿਲ ਹੋ ਰਹੇ ਹਨ।” ਕਾਂਗਰਸ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਸੱਦੇ ਗਏ ‘ਭਾਰਤ ਬੰਦ’ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ, ਤਾਂ ਕਿ ਆਮ ਜਨਤਾ ਨੂੰ ਮੁਸ਼ਕਲ ਨਾ ਹੋਵੇ।
– ਤਮਿਲਨਾਡੂ ਤੋਂ ਕਰਨਾਟਕ ਲਈ ਬੱਸ ਸੇਵਾ ਨੂੰ ਹੋਸੁਰ ‘ਚ ਰੋਕਿਆ ਗਿਆ।
– ਮੁੰਬਈ ਕਾਂਗਰਸ ਪ੍ਰਧਾਨ ਸੰਜੈ ਨਿਰੂਪਮ ਨੇ ਪੁਲਸ ਨਾਲ ਧੱਕਾ-ਮੁੱਕੀ ਕੀਤੀ ਅਤੇ ਨਾਲ ਹੀ ਰੇਲਵੇ ਟਰੈਕ ‘ਤੇ ਪ੍ਰਦਰਸ਼ਨ ਵੀ ਕੀਤਾ।
– ਪਟਨਾ ‘ਚ ਪੱਪੂ ਯਾਦਵ ਦੇ ਸਮਰਥਕਾਂ ਨੇ ਬੱਸ ‘ਚ ਭੰਨਤੋੜ ਕੀਤੀ।
– ਬਿਹਾਰ ਦੇ ਮੋਤੀਹਾਰੀ ਵਿਚ ਬੰਦ ਸਮਰਥਕਾਂ ਦਾ ਹੰਗਾਮਾ, NH- 28 ਕੀਤਾ ਜ਼ਾਮ।
– ਕਾਂਗਰਸ ਦੇ ਬੰਦ ਦੇ ਚਲਦੇ ਅਹਿਮਦਾਬਾਦ ਵਿਚ SRP ਦੀ ਦੋ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
– ਬਿਹਾਰ ਦੇ ਦਰਭੰਗਾ ‘ਚ ਜੈਨਗਰ-ਪਟਨਾ ਕਮਲਾ ਗੰਗਾ ਫਾਸਟ ਪੈਸੇਂਜਰ ਟ੍ਰੇਨ ਨੂੰ ਰੋਕਿਆ ਗਿਆ।
– ਦਿੱਲੀ ‘ਚ ਅੱਜ ਸਦਰ ਬਾਜ਼ਾਰ ਅਤੇ ਚਾਂਦਨੀ ਚੌਕ ਸਮੇਤ ਸਾਰੇ ਮੁੱਖ ਬਾਜ਼ਾਰ ਖੁੱਲ੍ਹੇ ਰਹਿਣਗੇ।
– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਮਰਥਨ ਵਾਪਸ ਲੈਣ ਤੋਂ ਬਾਅਦ ਕੋਲਕਾਤਾ ‘ਚ ਭਾਰਤ ਬੰਦ ਦਾ ਕੋਈ ਅਸਰ ਨਹੀਂ।
– ਕਰਨਾਟਕ ਦੇ ਮੈਂਗਲੁਰੂ ‘ਚ ਕੁਝ ਲੋਕਾਂ ਨੇ ਇਕ ਪ੍ਰਾਈਵੇਟ ਬੱਸ ‘ਤੇ ਪੱਥਰ ਸੁੱਟੇ। ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ।
– ਓੜੀਸਾ ਵਿਚ ਵੀ ਬੰਦ ਦੇ ਨਾਮ ‘ਤੇ ਕਾਂਗਰਸੀ ਵਰਕਰਾਂ ਨੇ ਸੰਬਲਪੁਰ ‘ਚ ਇਕ ਟ੍ਰੇਨ ਰੋਕੀ।
– ਭਾਰਤ ਬੰਦ ਤੋਂ ਪਹਿਲਾਂ ਰਾਜਸਥਾਨ ਦੀ ਵਸੂੰਧਰਾ ਰਾਜੇ ਸਰਕਾਰ ਨੇ ਐਤਵਾਰ ਨੂੰ ਹੀ ਆਪਣੇ ਰਾਜ ‘ਚ ਪੈਟਰੋਲ-ਡੀਜ਼ਲ ਤੋਂ 4 % ਵੈਟ ਘੱਟ ਕਰ ਦਿੱਤਾ ਸੀ। ਇਸ ਨਾਲ ਰਾਜ ਵਿਚ ਪੈਟਰੋਲ-ਡੀਜ਼ਲ ਕਰੀਬ 2.50 ਰੁਪਏ ਤੱਕ ਸਸਤਾ ਹੋ ਸਕਦਾ ਹੈ।
ਇਹ ਪਾਰਟੀਆਂ ਕਰ ਰਹੀਆਂ ਹਨ ਸਮਰਥਨਕਾਂਗਰਸ ਨੇ ਕਿਹਾ ਕਿ ਕਈ ਚੈਂਬਰ ਆਫ ਕਾਮਰਸ ਅਤੇ ਕਾਰੋਬਾਰੀ ਸੰਗਠਨਾਂ ਤੋਂ ਇਲਾਵਾ 21 ਵਿਰੋਧੀ ਦਲ ਇਸ ਭਾਰਤ ਬੰਦ ਦਾ ਸਮਰਥਨ ਕਰ ਰਹੇ ਹਨ। ਐੱਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ , ਦਰਮੁਕ ਪ੍ਰਮੁੱਖ ਐਮ.ਕੇ. ਸਟਾਲੀਨ ਅਤੇ ਖੱਬੇ ਪੱਖੀ ਨੇਤਾਵਾਂ ਨੇ ਕਾਂਗਰਸ ਵਲੋਂ ਸੱਦੇ ਗਏ ‘ਭਾਰਤ ਬੰਦ’ ਦਾ ਖੁੱਲ੍ਹਾ ਸਮਰਥਨ ਕੀਤਾ ਹੈ।
ਪੱਛਮੀ ਬੰਗਾਲ ‘ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਜਿਨ੍ਹਾਂ ਮੁੱਦਿਆਂ ‘ਤੇ ਬੰਦ ਸੱਦਿਆ ਜਾ ਰਿਹਾ ਹੈ। ਉਹ ਉਸ ਦੇ ਨਾਲ ਹਨ ਪਰ ਪਾਰਟੀ ਸੁਪਰੀਮੋ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਘੋਸ਼ਿਤ ਨੀਤੀ ਦੇ ਮੁਤਾਬਕ ਉਹ ਰਾਜ ‘ਚ ਕਿਸੇ ਤਰ੍ਹਾਂ ਦੀ ਹੜਤਾਲ ਦੇ ਖਿਲਾਫ ਹੈ।