ਰਾਜਸਥਾਨ— ਰਾਜਸਥਾਨ ਸਰਕਾਰ ‘ਚ ਮੰਤਰੀ ਰਾਜਕੁਮਾਰ ਰਿਣਵਾ ਨੇ ਪੈਟਰੋਲ-ਡੀਜ਼ਲ ਦੇ ਵਧਦੇ ਰੇਟਾਂ ਦੇ ਪਿੱਛੇ ਇਕ ਅਣੋਖਾ ਕਾਰਨ ਦੱਸਿਆ ਹੈ। ਰਾਜਕੁਮਾਰ ਮੁਤਾਬਕ ਦੇਸ਼ ‘ਚ ਕਈ ਜਗ੍ਹਾ ਹੜ੍ਹ ਆਏ ਹਨ, ਜਿਸ ਦੇ ਚੱਲਦੇ ਪੈਟਰੋਲ-ਡੀਜ਼ਲ ਦੀ ਖਪਤ ਜ਼ਿਆਦਾ ਹੋ ਰਹੀ ਹੈ। ਉਨ੍ਹਾਂ ਦੇ ਮੁਤਾਬਕ ਜਨਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਪੈਟਰੋਲ ਦੇ ਵਧਦੇ ਰੇਟਾਂ ਨੂੰ ਘੱਟ ਕਰ ਦੇਣਾ ਚਾਹੀਦਾ ਹੈ।
ਪੈਟਰੋਲ ਦੇ ਵਧਦੇ ਰੇਟਾਂ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਿਨਿਸਟਰ ਨੇ ਕਿਹਾ ਕਿ ਵਰਲਡ ਮਾਰਕਿਟ ‘ਚ ਕਰੂਡ ਰੇਟ ਦੇ ਹਿਸਾਬ ਨਾਲ ਸਭ ਚੱਲਦਾ ਹੈ। ਸਰਕਾਰ ਆਪਣੇ ਪੱਧਰ ‘ਤੇ ਕੋਸ਼ਿਸ਼ ਕਰ ਰਹੀ ਹੈ। ਇੰਨੇ ਖਰਚੇ ਹਨ, ਚਾਰੋਂ ਪਾਸੇ ਹੜ੍ਹ੍ਹ ਆਇਆ ਹੋਇਆ ਹੈ, ਜਿਸ ਨਾਲ ਖਪਤ ਵੀ ਜ਼ਿਆਦਾ ਹੋ ਰਹੀ ਹੈ। ਜਨਤਾ ਸਮਝਦੀ ਨਹੀਂ ਹੈ ਕਿ ਕਰੂਡ ਦੇ ਰੇਟ ਵਧ ਗਏ ਹਨ ਤਾਂ ਕੁਝ ਖਰਚ ਘੱਟ ਕਰ ਦੇਣ।