J&K ਦੇ DGP ਐੱਸ.ਪੀ. ਵੈਦ ਦਾ ਤਬਾਦਲਾ, ਦਿਲਬਾਗ ਸਿੰਘ ਸੰਭਾਲਣਗੇ ਜ਼ਿੰਮੇਦਾਰੀ

ਸ਼੍ਰੀਨਗਰ—ਜੰਮੂ-ਕਸ਼ਮੀਰ ਦੇ ਪੁਲਸ ਮੁਖੀ ਐੱਸ.ਪੀ. ਵੈਦ ਨੂੰ ਵੀਰਵਾਰ ਬੀਤੀ ਰਾਤ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਪੁਲਸ ਡਾਇਰੈਕਟਰ ਜਨਰਲ (ਕਾਰਾਗਾਰ) ਦਿਲਬਾਗ ਸਿੰਘ ਨੂੰ ਸੂਬੇ ਦੇ ਪੁਲਸ ਮੁਖੀ ਦਾ ਹੋਰ ਚਾਰਜ ਸੌਂਪਿਆ ਗਿਆ ਹੈ। ਇਕ ਅਧਿਕਾਰਕ ਆਦੇਸ਼ ‘ਚ ਇਹ ਕਿਹਾ ਗਿਆ ਹੈ। ਗ੍ਰਹਿ ਵਿਭਾਗ ਦੇ ਪ੍ਰਧਾਨ ਸਕੱਤਰ ਵਲੋਂ ਆਦੇਸ਼ ‘ਚ ਕਿਹਾ ਗਿਆ ਹੈ ਕਿ 1986 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਵੈਦ ਦਾ ਤਬਾਦਲਾ ਟ੍ਰੈਫਿਕ ਕਮਿਸ਼ਨਰ ਦੇ ਅਹੁਦੇ ‘ਤੇ ਕੀਤਾ ਗਿਆ ਹੈ।
ਆਦੇਸ਼ ‘ਚ ਲਿਖਿਆ ਹੈ ਕਿ ਇਕ ਸਥਾਈ ਵਿਵਸਥਾ ਹੋਣ ਤੱਕ 1987 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਅਤੇ ਕਾਰਾਗਾਰ ਵਿਭਾਗ ਦੇ ਮੁਖੀ ਦਿਲਬਾਗ ਸਿੰਘ ਇਸ ਅਹੁਦੇ ਦਾ ਹੋਰ ਚਾਰਜ ਸੰਭਾਲਣਗੇ।
ਸੂਤਰਾਂ ਦੇ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਜੰਮੂ-ਕਸ਼ਮੀਰ ‘ਚ ਲਗਾਤਾਰ ਵਧ ਰਹੀਆਂ ਅੱਤਵਾਦੀ ਗਤੀਵਿਧੀਆਂ ਨਾਲ ਨਿਪਟਨ ਦੇ ਤਰੀਕੇ ਨੂੰ ਲੈ ਕੇ ਡੀ.ਜੀ.ਪੀ. ਐੱਸ.ਪੀ. ਵੈਦ ਤੋਂ ਖੁਸ਼ ਨਹੀਂ ਸਨ।