ਵੈਰੋਵਾਲ : ਇਤਿਹਾਸਕ ਪੱਖੋ ਪੂਰੀ ਦੁਨੀਆਂ ‘ਚ ਜਾਣੇ ਜਾਂਦੇ ਸ੍ਰੀ ਖਡੂਰ ਸਾਹਿਬ ਜਿਸ ਦੀ ਧਰਤੀ ਨੂੰ ਅੱਠ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ। ਇਸ ਹਲਕੇ ਅਤੇ ਸਥਾਨਕ ਕਸਬੇ ਦੇ ਲੋਕ ਸੜਕਾਂ ਦੀ ਖਸਤਾ ਹਾਲਤ, ਨਿਕਾਸੀ ਪਾਣੀ ਅਤੇ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਆਦਿ ਵੰਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸ ਹਲਕੇ ਦੇ ਮੌਜੂਦਾ ਆਗੂਆਂ ਨੂੰ ਹਲਕੇ ਦੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਅਕਾਲੀ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਖਡੂਰ ਸਾਹਿਬ ਵਾਸੀਆਂ ਨਾਲ ਲੋਕ ਮੁਸ਼ਕਲਾਂ ਸੁਣਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਵਿਖੇ ਹੋਣ ਵਾਲੇ ਇਤਿਹਾਸਕ ਜੋੜ ਮੇਲੇ ਤੋਂ ਪਹਿਲਾਂ ਹਰ ਸਾਲ ਸੜਕਾਂ ਬਣਾਈਆ ਜਾਂਦੀਆਂ ਸਨ ਪਰ ਇਸ ਵਾਰ ਸੜਕਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਇਹ ਸੜਕਾਂ ਲੋਕਾਂ ਲਈ ਕਿਸੇ ਮੁਸੀਬਤ ਨਾਲੋਂ ਘੱਟ ਨਹੀਂ ਹਨ। ਇਸ ਮੌਕੇ ਬ੍ਰਹਮਪੁਰਾਂ ਤੋਂ ਇਲਾਵਾ ਉਨ੍ਹਾਂ ਨਾਲ ਸੁਖਜਿੰਦਰ ਸਿੰਘ ਲਾਡੀ, ਨਛੱਤਰ ਸਿੰਘ ਖਹਿਰਾ, ਜਸਬੀਰ ਸਿੰਘ ਮਹਿਤੀਅ ਆਦਿ ਮੌਜੂਦ ਸਨ।