ਫੇਸਬੁੱਕ ਪੋਸਟ ਨੂੰ ਲੈ ਕੇ ਭਾਜਪਾ ਨੇਤਾ ਗ੍ਰਿਫਤਾਰ

ਨਵੀਂ ਦਿੱਲੀ—ਸ਼੍ਰੀਗੰਗਾਨਗਰ ਜ਼ਿਲੇ ਦੇ ਰਾਜਮਾਰਗ ‘ਤੇ 31 ਕਿਲੋਮੀਟਰ ਦੂਰ ਸਾਧੂਲਸ਼ਹਿਰ ‘ਚ ਪੁਲਸ ਨੇ ਵੀਰਵਾਰ ਨੂੰ ਭਾਜਪਾ ਨੇਤਾ ਅਤੇ ਸਾਬਕਾ ਪਰਿਸ਼ਦ ਗੁਰਪ੍ਰੀਤ ਸਿੰਘ ਬੁੱਟਰ ਨੂੰ ਫੇਸਬੁੱਕ ਪੋਸਟ ਦੇ ਸੰਬੰਧ ‘ਚ ਗ੍ਰਿਫਤਾਰ ਕੀਤਾ ਹੈ। ਮਾਮਲੇ ‘ਚ ਇਹ 6ਵੀਂ ਗ੍ਰਿਫਤਾਰੀ ਹੈ। ਬੁੱਟਰ ਨੂੰ ਮਾਮਲੇ ਦਾ ਮੁਖ ਦੋਸ਼ੀ ਮੰਨਿਆ ਗਿਆ ਹੈ।
ਐਸ.ਐਚ.ਓ.ਬਲਰਾਜ ਸਿੰਘ ਮਾਨ ਨੇ ਕਿਹਾ ਕਿ ਅਮੀਰ ਪਰਿਵਾਰਾਂ ਦੀਆਂ ਔਰਤਾਂ ਨਾਲ ਇਕ ਗਰੁੱਪ ਫੋਟੋ ਪਿਛਲੇ ਮਹੀਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਸ਼੍ਰੀਗੰਗਾਨਗਰ ‘ਚ ਇਕ ਹੋਟਲ ਤੋਂ ਫੜਿਆ ਗਿਆ ਸੀ। ਬਾਅਦ ‘ਚ ਪਰਿਵਾਰ ਦੀ ਸ਼ਿਕਾਇਤ ‘ਤੇ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ।
ਸਾਈਬਰ ਮਾਹਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਵਟਸਐਪ ਸਮੂਹਾਂ ਦੇ ਕੁਝ ਪ੍ਰਬੰਧਕਾਂ ਤੋਂ ਪੁੱਛਗਿਛ ਕੀਤੀ ਗਈ ਸੀ। ਪੁੱਛਗਿਛ ਦੌਰਾਨ ਪੰਜ ਵਿਅਕਤੀਆਂ ਦੀ ਗ੍ਰਿਫਤਾਰ ਕੀਤਾ ਗਿਆ ਸੀ।